
ਆਸਟ੍ਰੇਲੀਆ ਵਿਚ ਸਟੇਜ਼ ਤੇ ਚੜ੍ਹ ਵਿਅਕਤੀ ਨੇ ਕੀਤਾ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ `ਤੇ ਹਮਲਾ
- by Jasbeer Singh
- November 18, 2024

ਆਸਟ੍ਰੇਲੀਆ ਵਿਚ ਸਟੇਜ਼ ਤੇ ਚੜ੍ਹ ਵਿਅਕਤੀ ਨੇ ਕੀਤਾ ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ `ਤੇ ਹਮਲਾ ਜਲੰਧਰ : ਮਸ਼ਹੂਰ ਪੰਜਾਬੀ ਗਾਇਕ ਗੈਰੀ ਸੰਧੂ `ਤੇ ਆਸਟ੍ਰੇਲੀਆ `ਚ ਹਮਲਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਕ ਵਿਅਕਤੀ ਵੱਲੋਂ ਸਟੇਜ `ਤੇ ਚੜ੍ਹ ਕੇ ਗਾਇਕ `ਤੇ ਹਮਲਾ ਕੀਤਾ ਗਿਆ । ਹਮਲੇ ਵਿੱਚ ਸ਼ਖਸ ਨੇ ਗੈਰੀ ਸੰਧੂ ਦਾ ਗਲਾ ਫੜ ਲਿਆ, ਜਿਸ ਤੋਂ ਬਾਅਦ ਸੁਰੱਖਿਆ ਮੁਲਾਜ਼ਮਾਂ ਨੇ ਭਾਰੀ ਜੱਦੋ-ਜਹਿਦ ਪਿੱਛੋਂ ਹਮਲਾਵਰ ਨੂੰ ਕਾਬੂ ਕਰਕੇ ਗਾਇਕ ਨੂੰ ਬਚਾਇਆ । ਗਾਇਕ `ਤੇ ਹਮਲੇ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ । ਜਾਣਕਾਰੀ ਅਨੁਸਾਰ ਜਦੋਂ ਇਹ ਘਟਨਾ ਵਾਪਰੀ ਤਾਂ ਗੈਰੀ ਸੰਧੂ ਆਪਣੇ ਆਸਟ੍ਰੇਲੀਅਨ ਦੌਰੇ ਦੇ ਹਿੱਸੇ ਵਜੋਂ ਨਿਊ ਸਾਊਥ ਵੇਲਜ਼ ਵਿੱਚ ਪ੍ਰਦਰਸ਼ਨ ਕਰ ਰਹੇ ਸਨ । ਰਿਪੋਰਟਾਂ ਅਨੁਸਾਰ ਸ਼ੋਅ ਦੌਰਾਨ ਇੱਕ ਸ਼ਖਸ ਉਸ ਸਮੇਂ ਹਮਲਾਵਰ ਹੋ ਗਿਆ, ਜਦੋਂ ਸੰਧੂ ਨੇ ਭੀੜ ਵੱਲ ਆਪਣੀ ਇੱਕ ਉਂਗਲ ਨਾਲ ਇਸ਼ਾਰਾ ਕੀਤਾ, ਜਿਸ ਨੂੰ ਇਸ ਵਿਅਕਤੀ ਨੇ ਅਪਮਾਨਜਨਕ ਸਮਝਿਆ ਅਤੇ ਭੜਕ ਗਿਆ ਤੇ ਸਟੇਜ `ਤੇ ਜਾ ਕੇ ਗਾਇਕ ਦਾ ਗਲਾ ਫੜ ਲਿਆ ।