post

Jasbeer Singh

(Chief Editor)

Punjab

ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕੁਰਾਲਾ ਦੇ ਵਿਅਕਤੀ ਦੀ ਹੋਈ ਅਮਰੀਕਾ ’ਚ ਮੌਤ

post-img

ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕੁਰਾਲਾ ਦੇ ਵਿਅਕਤੀ ਦੀ ਹੋਈ ਅਮਰੀਕਾ ’ਚ ਮੌਤ ਚੰਡੀਗੜ੍ਹ : ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਟਾਂਡਾ ਉੜਮੁੜ ਅਧੀਨ ਪੈਂਦੇ ਪਿੰਡ ਕੁਰਾਲਾ ਦੇ ਵਿਅਕਤੀ ਦੀ ਅਮਰੀਕਾ ’ਚ ਮੌਤ ਹੋ ਗਈ ਹੈ । ਜਿਵੇਂ ਹੀ ਇਹ ਜਾਣਕਾਰੀ ਪਰਿਵਾਰ ਨੂੰ ਮਿਲੀ ਤਾਂ ਉਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਮੌਤ ਦੇ ਸਿਕਾਰ ਹੋਏ ਵਿਅਕਤੀ ਦੀ ਪਛਾਣ ਖੁਸ਼ਵੀਰ ਸਿੰਘ ਨਿੱਕਾ ਪੁੱਤਰ ਜੋਗਿੰਦਰ ਸਿੰਘ ਰੂਪ ’ਚ ਹੋਈ ਹੈ । ਜੋ ਕਿ ਕੈਲੇਫੋਰਨੀਆ ਦੇ ਮਕੇਟੇ ਸ਼ਹਿਰ ’ਚ ਰਹਿੰਦਾ ਸੀ । ਦੱਸਣਯੋਗ ਹੈ ਕਿ ਖੁਸ਼ਵੀਰ ਸਿੰਘ ਨਿੱਕਾ 2017 ਵਿਚ ਰੋਜ਼ਗਾਰ ਲਈ ਅਮਰੀਕਾ ਗਿਆ ਸੀ ਅਤੇ ਅੱਠ ਮਹੀਨੇ ਪਹਿਲਾਂ ਹੀ ਵਿਆਹ ਕਰਵਾ ਕੇ ਅਮਰੀਕਾ ਵਾਪਸ ਗਿਆ ਸੀ । ਅਮਰੀਕਾ ਤੋਂ ਉਸਦੇ ਨਾਲ ਰਹਿੰਦੇ ਪਿੰਡ ਦੇ ਹੋਰਨਾਂ ਨੌਜਵਾਨਾਂ ਤੋਂ ਪਰਿਵਾਰ ਨੂੰ ਮਿਲੀ ਇਸ ਦੁਖਦ ਸੂਚਨਾ ਅਨੁਸਾਰ ਨਿੱਕਾ ਦੀ ਲਾਸ਼ ਸਵੇਰ ਦੇ ਸਮੇਂ ਬਾਥਰੂਮ ਵਿੱਚੋਂ ਮਿਲੀ ਹੈ । ਨੌਜਵਾਨ ਦੀ ਮੌਤ ਦੀ ਸੂਚਨਾ ਮਿਲਣ ’ਤੇ ਪਰਿਵਾਰ ਨਾਲ-ਨਾਲ ਪਿੰਡ ਵਾਸੀਆਂ ਨੇ ਦੁੱਖ ਸਾਂਝਾ ਕੀਤਾ ਹੈ ।

Related Post