

ਰੋਜਗਾਰ ਲਈ ਦੁਬਈ ਗਿਆ ਵਿਅਕਤੀ ਜੂਝ ਰਿਹਾ ਗੰਭੀਰ ਹਾਲਤ ਨਾਲ ਹੁਸਿ਼ਆਰਪੁਰ, 6 ਮਈ : ਪੰਜਾਬ ਦੇ ਸ਼ਹਿਰ ਹੁਸਿ਼ਆਰਪੁਰ ਦੇ ਸਿਪੀਆਂ ਪਿੰਡ ਦਾ ਵਸਨੀਕ ਰਮੇਸ਼ ਜੋ ਕੁੱਝ ਸਾਲ ਪਹਿਲਾਂ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ ਦੁਬਈ ਗਿਆ ਸੀ ਦੀ ਮੌਜੂਦਾ ਸਮੇਂ ਵਿਚ ਹਾਲਤ ਬਹੁਤ ਹੀ ਨਾਜ਼ੁਕ ਹੈ।ਰਮੇਸ਼ ਜਿਸਨੂੰ ਦੋ ਕੁ ਮਹੀਨੇ ਪਹਿਲਾਂ ਚੱਕਰ ਆਉਣੇ ਸ਼ੁਰੂ ਹੋ ਗਏ ਸਨ ਦਾ ਇਲਾਜ ਦੁਬਈ ਦੇ ਹਸਪਤਾਲ ਵਿਖੇ ਚੱਲ ਰਿਹਾ ਹੈ ਪਰ ਉਸਦੀ ਹਾਲਤ ਗੰਭੀਰ ਹੈ। ਰਮੇਸ਼ ਦੀ ਮਾਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਪਰਿਵਾਰ ਵਿਚ ਰਮੇਸ਼ ਹੀ ਇਕੱਲਾ ਕਮਾਉਣ ਵਾਲਾ ਹੈ ਪਰ ਹੁਣ ਸਾਡੀ ਮੰਗ ਹੈ ਕਿ ਉਸਨੰੁ ਵਾਪਸ ਘਰ ਭੇਜ ਦਿੱਤਾ ਜਾਵੇ ਪਰ ਉਸਨੂੰ ਘਰ ਲਿਆਉਣ ਲਈ ਹੀ 28 ਲੱਖ ਰੁਪਏ ਦਾ ਖਰਚਾ ਆਉਣਾ ਦੱਸਿਆ ਜਾ ਰਿਹਾ ਹੈ ਜੋ ਕਿ ਉਨ੍ਹਾਂ ਦੀ ਵਿੱਤੀ ਹਾਲਤ ਦੇ ਚਲਦਿਆਂ ਬਿਲਕੁੱਲ ਹੀ ਬਾਹਰ ਹੈ। ਰਮੇਸ਼ ਦੇ ਪਰਿਵਾਰਕ ਮੈਂਬਰਾਂ ਰਮੇਸ਼ ਦੀ ਇਸ ਹਾਲਤ ਦੇ ਚਲਦਿਆਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦੋਹਾਂ ਤੋਂ ਮਦਦ ਦੀ ਮੰਗ ਕੀਤੀ ਹੈ।