post

Jasbeer Singh

(Chief Editor)

ਰਾਏਕੋਟ ਦੇ ਪਿੰਡ ਘੁਮਾਣ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ

post-img

ਰਾਏਕੋਟ ਦੇ ਪਿੰਡ ਘੁਮਾਣ ਦੇ ਨੌਜਵਾਨ ਦੀ ਕੈਨੇਡਾ ’ਚ ਦਿਲ ਦਾ ਦੌਰਾ ਪੈਣ ਕਾਰਨ ਮੌਤ 2014 ਤੋਂ ਰਹਿ ਰਿਹਾ ਸੀ ਵਿਦੇਸ਼ ਗੁਰੂਸਰ ਸੁਧਾਰ : ਕੈਨੇਡਾ ਸਰੀ ਵਿਚ ਰਹਿਣ ਵਾਲੇ ਨੌਜਵਾਨ ਆਲਮਜੋਤ ਸਿੰਘ (29) ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਪਿੰਡ ਘੁਮਾਣ ਤਹਿਸੀਲ ਰਾਏਕੋਟ ਜ਼ਿਲਾ ਲੁਧਿਆਣਾ ਤੋਂ 2014 ਵਿੱਚ ਆਪਣੇ ਮਾਤਾ ਪਿਤਾ ਸਮੇਤ ਛੋਟੇ ਭਰਾ ਨਾਲ ਪੀ ਆਰ ਕੈਨੇਡਾ ਗਏ ਸਨ। ਐਤਵਾਰ ਦੇ ਦਿਨ ਆਲਮਜੋਤ ਸਿੰਘ ਦੇ ਮਾਤਾ ਰਵਿੰਦਰ ਕੌਰ ਆਪਣੇ ਪਤੀ ਪਰਮਜੀਤ ਸਿੰਘ ਦੇ ਨਾਲ ਆਪਣੇ ਦਿਉਰ ਦਲਭੰਜਨ ਸਿੰਘ ਦੇ ਘਰ ਅਖੰਡ ਪਾਠ ਸਾਹਿਬ ਦੇ ਭੋਗ ’ਤੇ ਗਏ ਹੋਏ ਸਨ ਜਦ ਵਾਪਸ ਆਪਣੇ ਘਰ ਆਏ ਤਾਂ ਕੰਮ ’ਤੇ ਜਾਣ ਲਈ ਤਿਆਰੀ ਕਰਨ ਲੱਗੇ ਤਾਂ ਆਲਮਜੋਤ ਸਿੰਘ ਦੀ ਮਾਤਾ ਨੇ ਦੇਖਿਆ ਅਜੇ ਆਲਮਜੋਤ ਸਿੰਘ ਜਾਗਿਆ ਨਹੀਂ, ਉਸ ਨੂੰ ਉਸ ਦੇ ਕਮਰੇ ਤੋਂ ਜਗਾਉਣ ਲਈ ਗਏ ਤਾਂ ਦੇਖਿਆ ਲੜਕਾ ਬਿਸਤਰੇ ਤੋਂ ਡਿੱਗਿਆ ਹੋਇਆ ਸੀ। ਮੌਕੇ ’ਤੇ ਡਾਕਟਰੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਪਰ ਨੌਜਵਾਨ ਨੂੰ ਅਚਾਨਕ ਹਾਰਟ ਅਟੈਕ ਹੋਣ ਕਾਰਨ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਅਧਿਕਾਰੀਆ ਵੱਲੋਂ ਭੇਜ ਦਿੱਤਾ ਗਿਆ।

Related Post