post

Jasbeer Singh

(Chief Editor)

crime

ਜਲੰਧਰ ਦੇ ਕਿਸ਼ਨਪੁਰਾ ਵਿਚ ਪੁਲਸ ਤੋਂ ਬਚਣ ਲਈ ਨੌਜਵਾਨ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ

post-img

ਜਲੰਧਰ ਦੇ ਕਿਸ਼ਨਪੁਰਾ ਵਿਚ ਪੁਲਸ ਤੋਂ ਬਚਣ ਲਈ ਨੌਜਵਾਨ ਨੇ ਮਾਰੀ ਤੀਜੀ ਮੰਜ਼ਿਲ ਤੋਂ ਛਾਲ ਜਲੰਧਰ : ਪੰਜਾਬ ਦੇ ਪ੍ਰਸਿੱਧ ਸ਼ਹਿਰ ਜਲੰਧਰ ਦੇ ਕਿਸ਼ਨਪੁਰਾ ਅਧੀਨ ਪੈਂਦੇ ਪਿੰਡ ਢੱਕੀਆ ਵਿੱਚ ਸਵੇਰੇ ਸਾਢੇ ਛੇ ਵਜੇ ਪੁਲਸ ਵੱਲੋਂ ਛਾਪੇਮਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਦੀ ਇਸ ਕਾਰਵਾਈ ਦੌਰਾਨ ਇੱਕ ਨੌਜਵਾਨ ਨੇ ਮਕਾਨ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਕਾਰਨ ਨੌਜਵਾਨ ਦੀ ਮੌਕੇ `ਤੇ ਹੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਦੀ ਪਛਾਣ ਲੱਖੂ ਵਜੋਂ ਹੋਈ ਹੈ । ਦਰਅਸਲ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਿਸ਼ਨਪੁਰਾ ਅਧੀਨ ਪੈਂਦੇ ਢੱਕੀਆ ਮੁਹੱਲੇ ਵਿੱਚ ਖੁੱਲ੍ਹੇਆਮ ਨਸ਼ਾ ਵੇਚਿਆ ਜਾ ਰਿਹਾ ਹੈ। ਪੁਲਿਸ ਨੇ ਸਵੇਰੇ ਵੱਡੀ ਗਿਣਤੀ ਵਿੱਚ ਮੁਲਾਜ਼ਮਾਂ ਦੀ ਹਾਜ਼ਰੀ ਵਿੱਚ ਛਾਪਾ ਮਾਰਿਆ। ਪੁਲਿਸ ਨੂੰ ਆਉਂਦੀ ਦੇਖ ਕੇ ਉਕਤ ਵਿਅਕਤੀ ਛੱਤ ਰਾਹੀਂ ਗੁਆਂਢੀਆਂ ਦੇ ਘਰ ਪਹੁੰਚ ਗਿਆ। ਚਸ਼ਮਦੀਦਾਂ ਮੁਤਾਬਕ ਨੌਜਵਾਨ ਨੇ ਪੁਲਿਸ ਤੋਂ ਬਚਣ ਲਈ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਇਸ ਘਟਨਾ `ਚ ਨੌਜਵਾਨ ਦੀ ਮੌਕੇ `ਤੇ ਹੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਉਥੇ ਹੀ ਫਿਲਹਾਲ ਪੁਲਿਸ ਨੇ ਇਸ ਮਾਮਲੇ ਵਿੱਚ ਚੁੱਪ ਧਾਰੀ ਹੋਈ ਹੈ । ਇਸ ਘਟਨਾ ਤੋਂ ਬਾਅਦ ਪੁਲਿਸ ਇਲਾਕੇ `ਚ ਲੱਗੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਲੱਖੂ ਆਪਣੇ ਦੋਸਤ ਦੇ ਘਰ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਲੱਖੂ ਨਸ਼ੇ ਦਾ ਆਦੀ ਸੀ ਅਤੇ ਮ੍ਰਿਤਕ ਦੇ ਦੋਸਤ ਦੇ ਖਿਲਾਫ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ।

Related Post