post

Jasbeer Singh

(Chief Editor)

Punjab

ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਦੀ ਘਰ ਵਾਪਸ ਜਾਂਦੇ ਸਮੇਂ ਗੰਨੇ ਦੀ ਟਰਾਲੀ ਦੀ ਫੇਟ ਵੱਜਣ ਕਾਰਨ ਟਰੱਕ ਦੀ ਲਪੇਟ ਵਿਚ ਆਉਣ

post-img

ਆਸਟ੍ਰੇਲੀਆ ਤੋਂ ਪਰਤੇ ਨੌਜਵਾਨ ਦੀ ਘਰ ਵਾਪਸ ਜਾਂਦੇ ਸਮੇਂ ਗੰਨੇ ਦੀ ਟਰਾਲੀ ਦੀ ਫੇਟ ਵੱਜਣ ਕਾਰਨ ਟਰੱਕ ਦੀ ਲਪੇਟ ਵਿਚ ਆਉਣ ਕਾਰਨ ਹੋਈ ਮੌਤ ਫਗਵਾੜਾ : ਪੰਜਾਬ ਦੇ ਸ਼ਹਿਰ ਫਗਵਾੜਾ ਵਿਖੇ ਹੋਏ ਸੜਕ ਹਾਦਸੇ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ ਅਤੇ ਇੱਕ ਔਰਤ ਗੰਭੀਰ ਜ਼ਖ਼ਮੀ ਹੈ । ਦਰਾਅਸਲ ਇੱਕ ਨੌਜਵਾਨ ਆਸਟਰੇਲੀਆ ਤੋਂ ਆਪਣੇ ਘਰ ਪਰਤ ਰਿਹਾ ਸੀ। ਅੰਮ੍ਰਿਤਸਰ ਏਅਰਪੋਰਟ ਤੋਂ ਉਸਦੀ ਮਾਂ ਉਸ ਨੂੰ ਲੈਣ ਗਈ ਸੀ, ਜਿਸ ਵੇਲੇ ਉਨ੍ਹਾਂ ਦੀ ਗੱਡੀ ਫਗਵਾੜਾ ਫਲਾਈਓਵਰ ਪਹੁੰਚੀ ਤਾਂ ਉਸ ਨੂੰ ਗੰਨਿਆਂ ਦੀ ਭਰੀ ਟਰਾਲੀ ਨੇ ਫੇਟ ਮਾਰ ਦਿੱਤੀ । ਉਸ ਤੋਂ ਬਾਅਦ ਗੱਡੀ ਇਕਦਮ ਘੁੰਮ ਗਈ ਅਤੇ ਪਿੱਛੋਂ ਆ ਰਹੇ ਟਰੱਕ ਦੀ ਲਪੇਟ ’ਚ ਆ ਗਈ । ਹਾਦਸਾ ਇੰਨਾ ਭਿਆਨਕ ਸੀ ਕਿ ਆਸਟਰੇਲੀਆ ਤੋਂ ਪਰਤ ਰਹੇ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਅਤੇ ਕਾਰ ਚਾਲਕ ਨੇ ਹਸਪਤਾਲ ’ਚ ਦਮ ਤੋੜ ਦਿੱਤਾ । ਇਸ ਹਾਦਸੇ ਵਿਚ ਮ੍ਰਿਤਕ ਦਿਲਪ੍ਰੀਤ ਦੀ ਮਾਤਾ ਗੁਰਿੰਦਰ ਕੌਰ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ । ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਲੁਧਿਆਣਾ ਦਾ ਰਹਿਣ ਵਾਲਾ ਸੀ । ਇਹ ਨੌਜਵਾਨ ਕਰੀਬ ਪੰਜ ਸਾਲ ਪਹਿਲਾਂ ਆਸਟੇਰਲੀਆ ਗਿਆ ਸੀ ਅੱਜ ਬੜੇ ਚਾਵਾਂ ਨਾਲ ਆਪਣੇ ਘਰ ਪਰਤ ਰਿਹਾ ਸੀ ਕਿ ਇਹ ਅਣਹੋਣੀ ਵਾਪਰ ਗਈ । ਘਟਨਾ ਦੀ ਸਚੂਨਾ ਮਿਲਦਿਆਂ ਹੀ ਪੁਲਿਸ ਮੌਕੇ ’ਤੇ ਪਹੁੰਚ ਗਈ । ਮੌਕੇ ’ਤੇ ਪਹੁੰਚੇ ਏ. ਐੱਸ. ਆਈ. ਪਰਮਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।

Related Post