post

Jasbeer Singh

(Chief Editor)

National

ਪਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਆਸਾਮ ਵਿਚ `ਆਇਲ ਇੰਡੀਆ ਲਿਮਟਿਡ` ਵਲੋਂ ਚਾਰ ਕੰਪਰੈੱਸਡ ਬਾਇਓ-ਗੈਸ ਪਲਾਂਟਾਂ ਦੇ ਨਿ

post-img

ਪਧਾਨ ਮੰਤਰੀ ਨਰੇਂਦਰ ਮੋਦੀ ਨੇ ਰੱਖਿਆ ਆਸਾਮ ਵਿਚ `ਆਇਲ ਇੰਡੀਆ ਲਿਮਟਿਡ` ਵਲੋਂ ਚਾਰ ਕੰਪਰੈੱਸਡ ਬਾਇਓ-ਗੈਸ ਪਲਾਂਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਗੁਹਾਟੀ : ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ਵਿਚ `ਆਇਲ ਇੰਡੀਆ ਲਿਮਟਿਡ` ਵਲੋਂ ਚਾਰ ਕੰਪਰੈੱਸਡ ਬਾਇਓ-ਗੈਸ ਪਲਾਂਟਾਂ ਦੇ ਨਿਰਮਾਣ ਲਈ ਨੀਂਹ ਪੱਥਰ ਰੱਖਿਆ। ਇਹ ਪ੍ਰੋਗਰਾਮ ਦੇਸ਼ ਭਰ ਵਿਚ ਦੇ ਕਈ ਪਲਾਂਟਾਂ ਲਈ ਨੀਂਹ ਪੱਥਰ ਰੱਖਣ ਦੇ ਸਮਾਰੋਹ ਦਾ ਹਿੱਸਾ ਸੀ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਦਿੱਲੀ ਤੋਂ ਡਿਜੀਟਲ ਮਾਧਿਅਮ ਤੋਂ ਕੀਤੀ। ਇਸ ਪ੍ਰੋਗਰਾਮ ਦਾ ਉਦੇਸ਼ ਸਵੱਛ ਭਾਰਤ ਦਿਵਸ ਮੌਕੇ `ਤੇ ਇਕ ਟਿਕਾਊ ਅਤੇ ਵਾਤਾਵਰਣ-ਅਨੁਕੂਲ ਊਰਜਾ ਦ੍ਰਿਸ਼ ਨੂੰ ਉਤਸ਼ਾਹਿਤ ਕਰਨਾ ਹੈ। ਅਸਾਮ ਵਿਚ ਇਹ ਪਲਾਂਟ ਗੁਹਾਟੀ, ਜੋਰਹਾਟ, ਸ਼ਿਵਸਾਗਰ ਅਤੇ ਤਿਨਸੁਕੀਆ ਵਿਚ ਬਣਾਏ ਜਾਣਗੇ। ਆਇਲ ਇੰਡੀਆ ਲਿਮਟਿਡ ਨੇ ਇਕ ਬਿਆਨ ਵਿਚ ਕਿਹਾ ਕਿ ਕੰਪਨੀ ਦੀ ਯੋਜਨਾ ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਹਿਯੋਗ ਨਾਲ ਜਨਤਕ ਖੇਤਰ ਦੇ ਅਦਾਰਿਆਂ `ਚ ਨਿਵੇਸ਼ ਜਾਂ ਨਿੱਜੀ ਉੱਦਮੀਆਂ ਨਾਲ ਸਾਂਝੇਦਾਰੀ ਰਾਹੀਂ 2024-25 ਤੱਕ 25 ਪਲਾਂਟ ਸਥਾਪਤ ਕਰਨ ਦੀ ਹੈ ।

Related Post