ਪਟਿਆਲਾ : (11-12-2024)ਪੰਜਾਬ ਆਪ ਪ੍ਰਧਾਨ ਅਮਨ ਅਰੋੜਾ ਵੱਲੋਂ ਨਿਗਮ ਚੋਣਾਂ ਲਈ ਆਪਣੀ ਪਹਿਲੀ ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ ਗਈ ਹੈ। ਇਸ ਸੂਚੀ ਵਿੱਚ ਕੁੱਲ 784 ਉਮੀਦਵਾਰਾਂ ਦਾ ਐਲਾਨ ਕੀਤਾ ਗਿਆ ਹੈ। ਅਮਨ ਅਰੋੜਾ ਨੇ ਕਿਹਾ ਕਿ ਬਾਕੀ ਉਮੀਦਵਾਰਾਂ ਦੀ ਲਿਸਟ ਵੀ ਅੱਜ ਸ਼ਾਮ ਤੱਕ ਜਾਰੀ ਕਰ ਦਿੱਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਇਹ ਚੋਣਾਂ ਆਮ ਆਦਮੀ ਪਾਰਟੀ ਲਈ ਇੱਕ ਵੱਡਾ ਮੌਕਾ ਹਨ, ਜਿਸ ਨਾਲ ਸ਼ਹਿਰਾਂ ਵਿੱਚ ਪਾਰਟੀ ਦੀ ਪੱਕੀ ਪਕੜ ਬਣਾਈ ਜਾਵੇਗੀ। ਅਮਨ ਅਰੋੜਾ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਦੇ ਉਮੀਦਵਾਰ ਇਸ ਚੋਣ ਵਿੱਚ ਵੀ ਜਿੱਤ ਦਰਜ ਕਰਨਗੇ, ਜਿਵੇਂ ਕਿ ਪਿਛਲੇ ਪੰਚਾਇਤ ਅਤੇ ਵਿਧਾਨ ਸਭਾ ਉਪਚੁਣਾਵਾਂ ਵਿੱਚ ਪਾਰਟੀ ਨੇ ਚੰਗਾ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਇਲਾਵਾ, ਅਮਨ ਅਰੋੜਾ ਨੇ ਰਵਨੀਤ ਬਿੱਟੂ ਨੂੰ ਵੀ ਨਿਸ਼ਾਨੇ ਤੇ ਲਿਆ। ਉਨ੍ਹਾਂ ਨੇ ਕਿਹਾ ਕਿ ਰਵਨੀਤ ਬਿੱਟੂ ਕਦੇ ਕਿਸਾਨਾਂ ਲਈ ਗਲਤ ਸ਼ਬਦਾਵਲੀ ਦੀ ਵਰਤੋਂ ਕਰਦੇ ਹਨ, ਅਤੇ ਕਦੇ ਕਹਿੰਦੇ ਹਨ ਕਿ ਉਹ ਕਿਸਾਨਾਂ ਦੇ ਨਾਲ ਹਨ। ਅਮਨ ਅਰੋੜਾ ਨੇ ਸਾਫ਼ ਕਿਹਾ ਕਿ ਸਿਰਫ ਬਿਆਨਬਾਜ਼ੀ ਨਾਲ ਕੁਝ ਨਹੀਂ ਹੁੰਦਾ, ਸਚਮੁਚ ਕਿਸਾਨਾਂ ਲਈ ਕੰਮ ਕਰਨਾ ਜਰੂਰੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਪੰਜ ਨਗਮਾਂ ਅਤੇ 44 ਨਗਰ ਪ੍ਰੀਸ਼ਦਾਂ ਦੇ 977 ਵਾਰਡਾਂ ਲਈ ਆਪਣੇ ਉਮੀਦਵਾਰਾਂ ਦੀ ਸੂਚੀ ਜਾਰੀ ਕੀਤੀ ਹੈ, ਜਿਸ ਵਿੱਚ ਲੁਧਿਆਣਾ ਅਤੇ ਪਟਿਆਲਾ ਨਗਰ ਨਿਗਮਾਂ ਦੇ ਉਮੀਦਵਾਰ ਵੀ ਸ਼ਾਮਿਲ ਹਨ। The Aam Aadmi Party hereby announces Candidates for the Patiala Municipal Corporation elections in the state of Punjab: 1. Sonia Dass 2 . Jasvir Bhangu 3. Jatinder Kaur SK 4. Mandeep Virdi 5. Davinder Kaur Khalsa 6.Jasvir Gandhi 7. Kulbir Kaur 8. Shankar Khurana 9. Neha Mohit Kukreja 10.Nirmal Devi 11. Jagdeep Singh Jagga 12. Jhirmaljit Kaur 13. Gurkirpal Singh 14. Tejinder Kuar W/O Jaswant Singh 15. Jaswant Singh 16. Paramjit Kaur W/o Daljit Singh 17. Gyan Chand18. Vasudev 19.Rupinder Singh Turna 20.Navdeep Kaur 21.Geetika 22. Rupali Garg 23. Harbhajan Yadav 24. Navdeep Kaur W/o Devinder Goldy 25.Kulwant Lalka 26.Jyoti Marwaha 27.Harinder Kohli 28.Mukta Gupta 29.Kundan Gogia 30.Padamjit Kaur W/o Bittu 31.Geeta Devi 32. Tejinder Mehta 33. Harpreet Singh 34. Renu Bala W/o Ricky 35. Harpal Juneja 36. Jyoti W/o Monu Pardhan 37.Jarnail Manu 38. Amanpreet Kaur W/o Pali 39. Krishan Chand Budhu 40.Ramanpreet Kaur Kohli 41. GURSHARAN SINGH 42. Meena Devi M/o Amit Dabby 43. Jagtar Singh Tari 44. Goldenpreet Kaur W/o Amarjit Singh 45. Rajesh Kumar Raju Sahni 46.Shabnam 47.Harmanjeet Singh Sandhu 48.Kiran Ahuja W/o Jasbir Singh 49.Sagar50.Gurdarshan Singh Oberai51.Jagmohan Singh52.Kawaljit Kaur W/o Jaggi 53.Itwinder Singh Luthra 54.Sukhwinder Singh 55. Gurjit Singh Sahni 56.Veerpal Kaur
