

ਬਿਆਸ 'ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ ਚੰਡੀਗੜ੍ਹ : ਬਿਆਸ ਦੇ ਪਿੰਡ ਸਠਿਆਲਾ ਵਿੱਚ ਇੱਕ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ ਕੀਤੇ ਜਾਣ ਦੀ ਸੂਚਨਾ ਮਿਲੀ ਹੈ। ਮ੍ਰਿਤਕ ਦੀ ਪਛਾਣ ਗੁਰਦੀਪ ਸਿੰਘ ਵਜੋਂ ਹੋਈ ਹੈ। ਅੰਮ੍ਰਿਤਸਰ ਦਿਹਾਤੀ ਦੇ ਐਸਐਸਪੀ ਚਰਨਜੀਤ ਸਿੰਘ ਨੇ ਦੱਸਿਆ ਕਿ, ਆੜ੍ਹਤੀਏ ਗੁਰਦੀਪ ਸਿੰਘ ਦੀ ਇਲਾਜ਼ ਦੇ ਦੌਰਾਨ ਮੌਤ ਹੋਈ ਹੈ। ਉਨ੍ਹਾਂ ਦੱਸਿਆ ਕਿ, ਆੜ੍ਹਤੀਏ ਨੂੰ ਮੰਡੀ ਵਿਚ ਹੀ ਗੋਲੀਆਂ ਮਾਰੀਆਂ ਗਈਆਂ। ਐਸਐਸਪੀ ਮੁਤਾਬਿਕ, ਹਮਲਾਵਰ ਵਾਰਦਾਤ ਨੁੰ ਅੰਜ਼ਾਮ ਦੇਣ ਮਗਰੋਂ ਫਰਾਰ ਹੋ ਗਏ।