
ਪਿੰਡ ਉਭਾਵਾਲ ਤੇ ਨਮੋਲ ਦੇ ਵਿਕਾਸ ਲਈ ਖਰਚੇ ਜਾ ਰਹੇ ਨੇ ਕਰੀਬ 05 ਕਰੋੜ ਰੁਪਏ
- by Jasbeer Singh
- June 21, 2025

ਪਿੰਡ ਉਭਾਵਾਲ ਤੇ ਨਮੋਲ ਦੇ ਵਿਕਾਸ ਲਈ ਖਰਚੇ ਜਾ ਰਹੇ ਨੇ ਕਰੀਬ 05 ਕਰੋੜ ਰੁਪਏ ਕੈਬਨਿਟ ਮੰਤਰੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵਿਕਾਸ ਕਾਰਜਾਂ ਲਈ ਚੈੱਕ ਸੌਂਪੇ ਸੁਨਾਮ, 21 ਜੂਨ : ਸ਼ਹੀਦ ਊਧਮ ਸਿੰਘ ਦੀ ਧਰਤੀ ਹਲਕਾ ਸੁਨਾਮ ਵਿਖੇ ਵਿਕਾਸ ਕਾਰਜ ਜੰਗੀ ਪੱਧਰ ਉੱਤੇ ਜਾਰੀ ਹਨ ਤੇ ਇਸ ਹਲਕੇ ਨੂੰ ਵਿਕਾਸ ਪੱਖੋਂ ਨਮੂਨੇ ਦਾ ਹਲਕਾ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ, ਜਿਸ ਸਦਕਾ ਅੱਜ ਇਹ ਹਲਕਾ ਵਿਕਾਸ ਦਾ ਪ੍ਰਤੀਕ ਬਣ ਗਿਆ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸ਼੍ਰੀ ਅਮਨ ਅਰੋੜਾ ਨੇ ਪਿੰਡ ਨਮੋਲ ਅਤੇ ਉਭਾਵਾਲ ਵਿਖੇ ਵਿਕਾਸ ਕਾਰਜਾਂ ਲਈ ਪੰਚਾਇਆਂ ਨੂੰ ਚੈੱਕ ਸੌਂਪਣ ਮੌਕੇ ਕੀਤਾ । ਇਹਨਾਂ ਪਿੰਡਾਂ ਵਿੱਚ ਰੱਖੇ ਸਾਦੇ ਪਰ ਪ੍ਰਭਾਵਸ਼ਾਲੀ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ਼੍ਰੀ ਅਰੋੜਾ ਨੇ ਕਿਹਾ ਕਿ ਲੋਕਾਂ ਨੇ ਪਿਛਲੇ 70-75 ਸਾਲ ਦੇ ਰਿਕਾਰਡ ਤੋੜ ਕੇ ਸੂਬੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈ ਤੇ ਹੁਣ ਸਰਕਾਰ ਵੀ ਜਿਸ ਪੱਧਰ ਉੱਤੇ ਵਿਕਾਸ ਕਾਰਜ ਕਰਵਾ ਰਹੀ ਹੈ, ਉਸ ਨਾਲ ਵੀ ਪਿਛਲੇ 70-75 ਸਾਲ ਦੇ ਰਿਕਾਰਡ ਟੁੱਟ ਰਹੇ ਹਨ । ਹਲਕੇ ਵਿੱਚ ਕਰਵਾਏ ਜਾ ਰਹੇ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੀ ਪਿੰਡ ਨਮੋਲ ਤੇ ਉਭਾਵਾਲ ਵਿਖੇ ਕਰੀਬ 05 ਕਰੋੜ ਰੁਪਏ ਦੀ ਲਾਗਤ ਨਾਲ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਨਮੋਲ ਵਿਖੇ ਕਰੀਬ 03 ਕਰੋੜ 80 ਲੱਖ ਰੁਪਏ ਅਤੇ ਪਿੰਡ ਉਭਾਵਾਲ ਵਿਖੇ ਕਰੀਬ 01 ਕਰੋੜ 54 ਲੱਖ ਰੁਪਏ ਖਰਚੇ ਜਾ ਰਹੇ ਹਨ। ਪਿੰਡ ਨਮੋਲ ਵਿਖੇ ਡਿਸਪੈਂਸਰੀ ਲਈ 10 ਲੱਖ ਰੁਪਏ ਮਨਜ਼ੂਰ ਹੋਏ ਹਨ, ਜਿਸ ਸਬੰਧੀ 05 ਲੱਖ ਰੁਪਏ ਦਾ ਚੈੱਕ ਕੈਬਨਿਟ ਮੰਤਰੀ ਵੱਲੋਂ ਪਿੰਡ ਦੀ ਪੰਚਾਇਤ ਨੂੰ ਸੌਂਪਿਆ ਗਿਆ । ਇਸੇ ਤਰ੍ਹਾਂ ਪਿੰਡ ਉਭਾਵਾਲ ਵਿਖੇ ਲੰਮੇ ਸਮੇਂ ਤੋਂ ਲਟਕ ਰਹੇ ਪਾਣੀ ਦੀ ਨਿਕਾਸੀ ਦੇ ਕੰਮ ਨੂੰ ਪੂਰਾ ਕਰਨ ਹਿਤ ਕਰੀਬ 01 ਕਰੋੜ 54 ਲੱਖ ਰੁਪਏ ਦੀ ਲਾਗਤ ਨਾਲ ਕਰੀਬ 03.5 ਕਿਲੋਮੀਟਰ ਲੰਬੀ ਪਾਈਪ ਲਾਈਨ ਪਾਈ ਜਾਣੀ ਹੈ, ਜਿਸ ਸਬੰਧੀ ਕੈਬਨਿਟ ਮੰਤਰੀ ਵੱਲੋਂ 77 ਲੱਖ ਰੁਪਏ ਦਾ ਚੈੱਕ ਪੰਚਾਇਤ ਨੂੰ ਸੌਂਪਿਆ ਗਿਆ। ਇਹ ਕਾਰਜ 05 ਮਹੀਨਿਆਂ ਵਿੱਚ ਪੂਰਾ ਕੀਤਾ ਜਾਵੇਗਾ। ਕੈਬਨਿਟ ਮੰਤਰੀ ਨੇ ਕਿਹਾ ਕਿ ਜਿਵੇਂ-ਜਿਵੇਂ ਵਿਕਾਸ ਕਾਰਜਾਂ ਦਾ ਕੰਮ ਨਿਬੜਦਾ ਜਾਵੇਗਾ, ਤਿਵੇਂ-ਤਿਵੇਂ ਵਿਕਾਸ ਕਾਰਜਾਂ ਲਈ ਪੈਸੇ ਜਾਰੀ ਹੁੰਦੇ ਰਹਿਣਗੇ ਤੇ ਵਿਕਾਸ ਕਾਰਜਾਂ ਲਈ ਫੰਡਾਂ ਦੀ ਕੋਈ ਤੋਟ ਨਹੀਂ ਆਉਣ ਦਿੱਤੀ ਜਾਵੇਗੀ। ਸ਼੍ਰੀ ਅਰੋੜਾ ਨੇ ਇਸ ਮੌਕੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਤੇ ਉਹਨਾਂ ਦਾ ਮੌਕੇ 'ਤੇ ਹੱਲ ਵੀ ਕੀਤਾ ਤੇ ਕਈ ਮਸਲਿਆਂ ਦੇ ਹੱਲ ਲਈ ਅਧਿਕਾਰੀਆਂ ਨੂੰ ਹਦਾਇਤਾਂ ਵੀ ਦਿੱਤੀਆਂ । ਇਸ ਮੌਕੇ ਕੈਬਨਿਟ ਮੰਤਰੀ ਨੇ ਇਹ ਵੀ ਦੱਸਿਆ ਕਿ ਪਿੰਡ ਨਮੋਲ ਵਾਸੀਆਂ ਦੀ ਚਿਰਕੋਣੀ ਮੰਗ ਸੀ ਕਿ ਉਹਨਾਂ ਨੂੰ ਚੀਮਾ ਤਹਿਸੀਲ ਨਾਲੋਂ ਤੋੜ ਕੇ ਸੁਨਾਮ ਤਹਿਸੀਲ ਨਾਲ ਜੋੜਿਆ ਜਾਵੇ ਤੇ ਉਹਨਾਂ ਨੇ ਦਿਨ-ਰਾਤ ਇੱਕ ਕਰ ਕੇ ਕੈਬਨਿਟ ਵਿੱਚ ਮਨਜ਼ੂਰ ਕਰਵਾ ਕੇ ਇਹ ਕੰਮ ਕਰਵਾਇਆ। ਪਿੰਡ ਨਮੋਲ, ਸੂਬੇ ਦਾ ਇਕਲੌਤਾ ਅਜਿਹਾ ਪਿੰਡ ਹੈ, ਜਿਸ ਦੀ ਤਹਿਸੀਲ ਬਦਲੀ ਗਈ ਹੈ । ਕੈਬਨਿਟ ਮੰਤਰੀ ਨੇ ਇਸ ਦੌਰਾਨ ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਵਿਕਾਸ ਕਾਰਜਾਂ ਦੇ ਮਿਆਰ ਬਾਬਤ ਕਿਸੇ ਕਿਸਮ ਦਾ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਤੇ ਸਾਰੇ ਵਿਕਾਸ ਕਾਰਜ ਤੈਅ ਸਮੇਂ ਵਿੱਚ ਮੁਕੰਮਲ ਹੋਣੇ ਯਕੀਨੀ ਬਣਾਏ ਜਾਣ। ਉਹਨਾਂ ਨੇ ਨਾਲ ਹੀ ਲੋਕਾਂ ਨੂੰ ਵੀ ਇਹ ਅਪੀਲ ਕੀਤੀ ਕਿ ਉਹ ਆਪ ਵੀ ਵਿਕਾਸ ਕਾਰਜਾਂ ਉੱਤੇ ਨਿਗ੍ਹਾ ਰੱਖਣ, ਜੇਕਰ ਕਿਤੇ ਕੋਈ ਊਣਤਾਈ ਨਜ਼ਰ ਆਵੇ ਤਾਂ ਫੌਰੀ ਉਹਨਾਂ ਦੇ ਧਿਆਨ ਵਿੱਚ ਲਿਆਂਦੀ ਜਾਵੇ । ਸ਼੍ਰੀ ਅਰੋੜਾ ਨੇ ਹਾਜ਼ਰੀਨ ਨੂੰ ਇਹ ਵੀ ਅਪੀਲ ਕੀਤੀ ਕਿ ਪੰਜਾਬ ਸਰਕਾਰ ਵੱਡੇ ਪੱਧਰ ਉੱਤੇ ਨਸ਼ਿਆਂ ਖ਼ਿਲਾਫ਼ ਜੰਗ ਲੜ ਰਹੀ ਹੈ ਤੇ ਵਿਆਪਕ ਰੂਪ ਵਿੱਚ ਕਾਮਯਾਬ ਵੀ ਹੋਈ ਹੈ ਪਰ ਸਰਕਾਰ ਵੱਲੋਂ ਵਿੱਢੀ ਕੋਈ ਵੀ ਮੁਹਿੰਮ ਤਾਂ ਹੀ ਮੁਕੰਮਲ ਤੌਰ ਉੱਤੇ ਕਾਮਯਾਬ ਹੋ ਸਕਦੀ ਹੈ ਜੇਕਰ ਲੋਕਾਂ ਵੱਲੋਂ ਉਸ ਮੁਹਿੰਮ ਵਿੱਚ ਪੂਰਨ ਸਹਿਯੋਗ ਦਿੱਤਾ ਜਾਵੇ। ਇਸ ਲਈ ਲੋਕ ਸਾਬਤ ਕਦਮੀਂ ਇਸ ਮੁਹਿੰਮ ਵਿੱਚ ਸਰਕਾਰ ਨੂੰ ਸਹਿਯੋਗ ਜ਼ਰੂਰ ਦੇਣ । ਇਸ ਮੌਕੇ ਸਰਪੰਚ ਯੂਨੀਅਨ ਜ਼ਿਲ੍ਹਾ ਸੰਗਰੂਰ ਦੇ ਪ੍ਰਧਾਨ ਮਨਿੰਦਰ ਸਿੰਘ ਲਖਮੀਰਵਾਲਾ, ਮੀਡੀਆ ਇੰਚਾਰਜ ਜਤਿੰਦਰ ਜੈਨ, ਬੀ.ਡੀ.ਪੀ.ਓ. ਸੁਨਾਮ ਸੰਜੀਵ ਕੁਮਾਰ, ਬੀ.ਡੀ.ਪੀ.ਓ. ਸੰਗਰੂਰ ਗੁਰਦਰਸ਼ਨ ਸਿੰਘ, ਤਹਿਸੀਲਦਾਰ ਹਰਪ੍ਰੀਤ ਸਿੰਘ, ਡੀ.ਐਸ.ਪੀ. ਸੁਨਾਮ ਹਰਵਿੰਦਰ ਸਿੰਘ ਖਹਿਰਾ, ਸਰਪੰਚ ਸਿਮਰਨਜੀਤ ਕੌਰ ਉੱਭਾਵਾਲ, ਮੋਤਾ ਸਿੰਘ, ਸਰਪੰਚ ਬਾਬੂ ਸਿੰਘ ਨਮੋਲ , ਸਰਪੰਚ ਸੁੱਖੀ ਪੂਨੀਆ ਮਿਰਜਾ ਪੱਤੀ ਨਮੋਲ, ਪੰਚ ਭੁਪਿੰਦਰ ਸਿੰਘ, ਰਣਜੀਤ ਸਿੰਘ, ਬੱਗਾ ਸਿੰਘ, ਰਾਜ ਸਿੰਘ, ਨਿਰਭੈ ਸਿੰਘ, ਸੁਖਵੀਰ ਸਿੰਘ, ਰਣਜੀਤ ਸਿੰਘ, ਕਰਮਾ ਖਾਨ, ਸਤਿਨਾਮ ਸਿੰਘ, ਜਰਨੈਲ ਸਿੰਘ, ਭੁਪਿੰਦਰ ਸਿੰਘ, ਰਿੰਕੂ ਸਿੰਘ, ਮੇਜਰ ਸਿੰਘ, ਬੱਬੂ ਸਿੰਘ, ਲਾਲ ਸਿੰਘ, ਮੱਘਰ ਸਿੰਘ, ਰਿੰਕੂ ਸਿੰਘ, ਪੱਪੂ ਚਹਿਲ, ਅਵਤਾਰ ਸਿੰਘ, ਰਣਵੀਰ ਸਿੰਘ, ਜਗਨ ਨਾਥ, ਜਗਜੀਵਨ ਸਿੰਘ, ਬੂਟਾ ਸਿੰਘ, ਅਮਰੀਕ ਸਿੰਘ, ਕੁਲਵੀਰ ਸਿੰਘ, ਗੁਰਤੇਜ ਸਿੰਘ, ਗੁਰਦੀਪ ਸਿੰਘ ਤਕੀਪੁਰ, ਅਮਰੀਕ ਸਿੰਘ ਧਾਲੀਵਾਲ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ, ਅਹੁਦੇਦਾਰ, ਪਤਵੰਤੇ ਅਤੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਹਾਜ਼ਰ ਸਨ।
Related Post
Popular News
Hot Categories
Subscribe To Our Newsletter
No spam, notifications only about new products, updates.