
ਮਹਿਲਾ ਦਾ ਮੋਬਾਇਲ ਖੋਹ ਕੇ ਫਰਾਰ ਹੋਣ ਵਾਲਿਆਂ ਨੂੰ ਲੋਕਾਂ ਨੇ ਕਾਬੂ ਕਰਕੇ ਚਾੜ੍ਹਿਆ ਕੁਟਾਪਾ
- by Jasbeer Singh
- April 26, 2024

ਪਟਿਆਲਾ, 26 ਅਪ੍ਰੈਲ (ਜਸਬੀਰ)-ਸ਼ਹਿਰ ਦੇ ਤਿ੍ਰਪੜੀ ਇਲਾਕੇ ’ਚ ਦੁਪਹਿਰ ਨੂੰ ਗੋਲ ਗੱਪਾ ਚੌਂਕ ਦੇ ਕੋਲ ਦੋ ਝਪਟਮਾਰ ਜਿਊਂ ਹੀ ਇਕ ਮਹਿਲਾ ਦਾ ਫੋਨ ਖੋਹ ਕੇ ਫਰਾਰ ਹੋਣ ਲੱਗੇ ਤਾਂ ਲੋਕਾਂ ਨੇ ਉਨ੍ਹਾਂ ਨੂੰ ਮੌਕੇ ’ਤੇ ਕਾਬੂ ਕਰ ਲਿਆ ਤੇ ਉਨ੍ਹਾਂ ਦਾ ਖੁੱਲ੍ਹ ਕੇ ਕੁਟਾਪਾ ਚਾੜ੍ਹਿਆ। ਇਸ ਤੋਂ ਬਾਅਦ ਉਨ੍ਹਾਂ ਦੋਹਾਂ ਨੂੰ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਅਤੇ ਮਹਿਲਾ ਨੂੰ ਫੋਨ ਵਾਪਸ ਕਰ ਦਿੱਤਾ ਗਿਆ। ਜਿਸਦੀ ਸਮੁੱਚੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਦੇਖਿਆ ਜਾ ਰਿਹਾ ਹੈ ਕਿ ਦੋ ਵਿਅਕਤੀਆਂ ਨੂੰ ਲੋਕਾਂ ਨੇ ਘੇਰਾ ਪਾਇਆ ਹੋਇਆ ਹੈ ਤੇ ਖੰਭੇ ਨਾਲ ਖੜ੍ਹਾ ਕਰਕੇ ਉਨ੍ਹਾਂ ਦਾ ਕੁਟਾਪਾ ਚਾੜ੍ਹਿਆ ਜਾ ਰਿਹਾ ਹੈ। ਦੂਸਰੇ ਪਾਸੇ ਪੁਲਸ ਨੇ ਦੋਹਾਂ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸ਼ਹਿਰ ’ਚ ਕਈ ਥਾਵਾਂ ’ਤੇ ਝਪਟਮਾਰੀ ਦੀਆਂ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਜਿਸ ਤਰ੍ਹਾਂ ਤਿ੍ਰਪੜੀ ਦੇ ਗੋਲਗੱਪਾ ਚੌਂਕ ਵਿਖੇ ਲੋਕਾਂ ਨੇ ਹਿੰਮਤ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਉਸੇ ਤਰ੍ਹਾਂ ਬਾਕੀ ਥਾਵਾਂ ’ਤੇ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ।