
ਇਸ ਖਤਰਨਾਕ ਬਿਮਾਰੀ ਤੋਂ ਪੀੜਤ ਅਦਾਕਾਰਾ ਸ਼ਮਿਤਾ ਸ਼ੈੱਟੀ, ਭੈਣ ਸ਼ਿਲਪਾ ਨੇ ਆਪਰੇਸ਼ਨ ਤੋਂ ਪਹਿਲਾਂ ਸ਼ੇਅਰ ਕੀਤਾ ਵੀਡੀਓ
- by Aaksh News
- May 14, 2024

ਸ਼ਿਲਪਾ ਸ਼ੈੱਟੀ ਦੀ ਭੈਣ ਸ਼ਿਮਤਾ ਇਨ੍ਹੀਂ ਦਿਨੀਂ ਕਾਫੀ ਬਿਮਾਰ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦਿੱਤੀ ਹੈ। ਅਦਾਕਾਰਾ ਐਂਡੋਮੈਟਰੀਓਸਿਸ ਤੋਂ ਪੀੜਤ ਹੈ। ਇਸ ਕਾਰਨ ਉਹ ਹਸਪਤਾਲ 'ਚ ਦਾਖਲ ਹੈ ਅਤੇ ਉਸ ਦੀ ਸਰਜਰੀ ਵੀ ਹੋਈ ਹੈ। ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈੱਟੀ ਹਾਲ ਹੀ 'ਚ ਆਪਣੇ ਪਰਿਵਾਰ ਨਾਲ ਧਾਰਮਿਕ ਯਾਤਰਾ 'ਤੇ ਗਈ ਸੀ। ਸ਼ੈੱਟੀ ਪਰਿਵਾਰ ਐਤਵਾਰ ਸ਼ਾਮ ਨੂੰ ਮੁੰਬਈ ਵਾਪਸ ਪਰਤਿਆ ਸੀ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਸ਼ਿਲਪਾ ਨੇ ਮੰਗਲਵਾਰ ਨੂੰ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ਨੂੰ ਦੇਖ ਕੇ ਪ੍ਰਸ਼ੰਸਕ ਥੋੜ੍ਹਾ ਪਰੇਸ਼ਾਨ ਹੋ ਰਹੇ ਹਨ ਅਤੇ ਉਨ੍ਹਾਂ ਨੇ ਕੁਮੈਂਟਸ 'ਚ ਸਵਾਲ-ਜਵਾਬ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਹੈ। ਕੀ ਹੋਇਆ ਸ਼ਿਮਤਾ ਸ਼ੈਟੀ ਨੂੰ? ਸ਼ਿਲਪਾ ਸ਼ੈੱਟੀ ਦੀ ਭੈਣ ਸ਼ਿਮਤਾ ਇਨ੍ਹੀਂ ਦਿਨੀਂ ਕਾਫੀ ਬਿਮਾਰ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਦਿੱਤੀ ਹੈ। ਅਦਾਕਾਰਾ ਐਂਡੋਮੈਟਰੀਓਸਿਸ ਤੋਂ ਪੀੜਤ ਹੈ। ਇਸ ਕਾਰਨ ਉਹ ਹਸਪਤਾਲ 'ਚ ਦਾਖਲ ਹੈ ਅਤੇ ਉਸ ਦੀ ਸਰਜਰੀ ਵੀ ਹੋਈ ਹੈ। ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਮਿਤਾ ਸ਼ੈੱਟੀ ਨੇ ਕੈਪਸ਼ਨ 'ਚ ਲਿਖਿਆ- 'ਕੀ ਤੁਸੀਂ ਜਾਣਦੇ ਹੋ ਕਿ ਲਗਭਗ 40 ਫੀਸਦੀ ਔਰਤਾਂ ਐਂਡੋਮੈਟਰੀਓਸਿਸ ਤੋਂ ਪੀੜਤ ਹਨ ਅਤੇ ਸਾਡੇ 'ਚੋਂ ਜ਼ਿਆਦਾਤਰ ਇਸ ਬੀਮਾਰੀ ਤੋਂ ਅਣਜਾਣ ਹਨ।