Entertainment / Information
0
ਅਦਾਕਾਰਾ ਯਾਮੀ ਗੌਤਮ ਬਣੀ ਮਾਂ, ਪੁੱਤਰ ਨੂੰ ਜਨਮ ਦਿੱਤਾ
- by Aaksh News
- May 21, 2024
ਅਦਾਕਾਰਾ ਯਾਮੀ ਗੌਤਮ ਅਤੇ ਫਿਲਮ ਨਿਰਮਾਤਾ ਆਦਿਤਿਆ ਧਰ ਨੇ ਅੱਜ ਮਾਤਾ-ਪਿਤਾ ਬਣਨ ਦੀ ਜਾਣਕਾਰੀ ਦਿੱਤੀ। ਯਾਮੀ ਨੇ 10 ਮਈ ਨੂੰ ਬੇਟੇ ਨੂੰ ਜਨਮ ਦਿੱਤਾ ਸੀ। ਗੌਤਮ ਅਤੇ ਧਰ ਨੇ ਆਪਣੇ ਇੰਸਟਾਗ੍ਰਾਮ ਹੈਂਡਲ ‘ਤੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਬੇਟੇ ਦਾ ਨਾਂ ਵੇਦਾਵਿਦ ਰੱਖਿਆ ਹੈ। ਯਾਮੀ ਅਤੇ ਆਦਿਤਿਆ ਨੇ ‘ਉੜੀ: ਦਿ ਸਰਜੀਕਲ ਸਟ੍ਰਾਈਕ’ ਅਤੇ ‘ਆਰਟੀਕਲ 370’ ਵਰਗੀਆਂ ਫਿਲਮਾਂ ‘ਚ ਇਕੱਠੇ ਕੰਮ ਕੀਤਾ ਹੈ। ਦੋਵਾਂ ਨੇ ਸੂਰਿਆ ਹਸਪਤਾਲ ਦੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ, ਜਿੱਥੇ ਯਾਮੀ ਨੇ ਬੱਚੇ ਨੂੰ ਜਨਮ ਦਿੱਤਾ।

