 
                                             ਕਿਆਰਾ ਅਡਵਾਨੀ ਨੇ ਕਾਨ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ
- by Aaksh News
- May 21, 2024
 
                              ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਕਾਨ ਵਿੱਚ ਰੈੱਡ ਸੀਅ ਫਿਲਮ ਫਾਊਂਡੇਸ਼ਨ ਦੇ ਵਿਮੈੱਨ ਇਨ ਸਿਨੇਮਾ ਗਾਲਾ ਡਿਨਰ ਦੀ ਇਕ ਝਲਕ ਸਾਂਝੀ ਕੀਤੀ ਹੈ ਜਿਸ ਵਿੱਚ ਅਦਾਕਾਰਾ ਨਿਊਯਾਰਕ ਸਥਿਤ ਡਿਜ਼ਾਈਨਰ ਪ੍ਰਬਲ ਗੁਰੂੰਗ ਵੱਲੋਂ ਤਿਆਰ ਪਹਿਰਾਵੇ ਵਿੱਚ ‘ਡੋਲ’ ਲੱਗ ਰਹੀ ਹੈ। ਇਸ ਸਬੰਧੀ ਕਿਆਰਾ ਨੇ ਅੱਜ ਸਵੇਰੇ ਇੰਸਟਾਗ੍ਰਾਮ ’ਤੇ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇੱਕ ਤਸਵੀਰ ਵਿੱਚ ਕਿਆਰਾ ਆਪਣੇ ਗਲੇ ’ਚੋਂ ਹਾਰ ਕੱਢਦੀ ਦਿਖਾਈ ਦੇ ਰਹੀ ਹੈ ਜਦੋਂ ਕਿ ਉਸ ਦਾ ਮੇਕਅਪ ਆਰਟਿਸਟ ਅਦਾਕਾਰਾ ਦੀ ਦਿੱਖ ਨੂੰ ਅੰਤਿਮ ਛੋਹਾਂ ਦਿੰਦਾ ਨਜ਼ਰ ਆਇਆ। ਇਕ ਹੋਰ ਤਸਵੀਰ ਵਿੱਚ ਉਸ ਨੇ ਐਲੀਵੇਟਰ ’ਤੇ ਪੈਰ ਰੱਖਿਆ ਤੇ ਮੁਸਕਰਾਉਂਦਿਆਂ ਹੱਥ ਹਿਲਾ ਕੇ ਅਲਵਿਦਾ ਆਖਿਆ। ਜ਼ਿਕਰਯੋਗ ਹੈ ਕਿ ਕਿਆਰਾ ਅਡਵਾਨੀ ਔਫ-ਸ਼ੋਲਡਰ ਗੁਲਾਬੀ ਅਤੇ ਕਾਲੇ ਗਾਊਨ ਵਿੱਚ ਬਹੁਤ ਹੀ ਸ਼ਾਨਦਾਰ ਲੱਗ ਰਹੀ ਸੀ। ਅਦਾਕਾਰਾ ਨੇ ਤਸਵੀਰਾਂ ਨਾਲ ਲਿਖਿਆ, ‘‘ਯਾਦ ਰੱਖਣ ਵਾਲੀ ਰਾਤ’’। ਕਿਆਰਾ ਨੂੰ ਗਾਲਾ ਵਿੱਚ ਅਸੀਲ ਓਮਰਾਨ, ਅਧਵਾ ਫਹਾਦ ਅਤੇ ਸਲਮਾ ਅਬੂ ਆਦਿ ਨਾਲ ਸਨਮਾਨਿਤ ਕੀਤਾ ਗਿਆ ਹੈ।

 
                                     
                                                    
                                                    
                                                    
                                                    
                                                    
                                                    
                                                    
                                                    
                                                    
                                                    
                                           
                                           
                                           
                                          
 
                      
                      
                      
                      
                     