
ਝੂਠੀ ਹੈ ਅਦਿਤੀ ਰਾਓ ਹੈਦਰੀ ਦੇ ਵਿਆਹ ਦੀ ਖਬਰ, ਇਕ ਪੋਸਟ ਨੇ ਫੈਨਜ਼ ਨੂੰ ਕੀਤਾ ਹੈਰਾਨ
- by Jasbeer Singh
- March 29, 2024

ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਅਦਿਤੀ ਰਾਓ ਹੈਦਰੀ ਦੇ ਵਿਆਹ ਦੀਆਂ ਖਬਰਾਂ ਬੁੱਧਵਾਰ ਤੋਂ ਇੰਟਰਨੈੱਟ ‘ਤੇ ਚਰਚਾ ‘ਚ ਹਨ। ਚਰਚਾ ਸੀ ਕਿ ਅਦਿਤੀ ਰਾਓ ਨੇ ਦੱਖਣ ਦੇ ਅਭਿਨੇਤਾ ਸਿਧਾਰਥ ਨਾਲ ਗੁਪਤ ਵਿਆਹ ਕਰ ਲਿਆ ਹੈ। ਪਰ, ਉਨ੍ਹਾਂ ਦੇ ਵਿਆਹ ਦੀਆਂ ਖਬਰਾਂ ਗਲਤ ਸਾਬਤ ਹੋਈਆਂ ਹਨ। ਇਸ ਗੱਲ ਦਾ ਖੁਲਾਸਾ ਖੁਦ ਖੂਬਸੂਰਤ ਅਦਾਕਾਰਾ ਅਦਿਤੀ ਰਾਓ ਹੈਦਰੀ ਨੇ ਕੀਤਾ ਹੈ।ਅਦਿਤੀ ਰਾਓ ਹੈਦਰੀ ਸ਼ਾਹੀ ਪਰਿਵਾਰ ਦੀ ਇੱਕ ਰਾਜਕੁਮਾਰੀ ਹੈ। ਉਸ ਦਾ ਪਹਿਲਾ ਵਿਆਹ ਅਭਿਨੇਤਾ ਸਤਿਆਦੀਪ ਮਿਸ਼ਰਾ ਨਾਲ ਹੋਇਆ ਸੀ ਪਰ ਇਹ ਵਿਆਹ 4 ਸਾਲਾਂ ਵਿੱਚ ਹੀ ਟੁੱਟ ਗਿਆ। ਸਾਲ 2013 ‘ਚ ਵੱਖ ਹੋਣ ਤੋਂ ਬਾਅਦ ਅਦਿਤੀ ਦਾ ਨਾਂ ਸਾਊਥ ਐਕਟਰ ਸਿਧਾਰਥ ਨਾਲ ਜੁੜ ਗਿਆ। ਹਾਲ ਹੀ ‘ਚ ਖਬਰ ਆਈ ਸੀ ਕਿ ਦੋਹਾਂ ਨੇ ਤੇਲੰਗਾਨਾ ਦੇ ਵਾਨਪਾਰਥੀ ਜ਼ਿਲੇ ਦੇ ਸ਼੍ਰੀਰੰਗਪੁਰਮ ਸਥਿਤ ਸ਼੍ਰੀ ਰੰਗਨਾਇਕ ਸਵਾਮੀ ਮੰਦਿਰ ‘ਚ ਵਿਆਹ ਕਰਵਾਇਆ ਪਰ ਹੁਣ ਅਦਿਤੀ ਨੇ ਵਿਆਹ ਦੀ ਸੱਚਾਈ ਨਾਲ ਸਨਸਨੀ ਮਚਾ ਦਿੱਤੀ ਹੈ।ਅਦਿਤੀ ਰਾਓ ਹੈਦਰੀ ਨੇ ਆਪਣੇ ਵਿਆਹ ਦੀ ਸੱਚਾਈ ਦੁਨੀਆ ਸਾਹਮਣੇ ਦੱਸੀ ਹੈ। ਅਦਾਕਾਰਾ ਨੇ ਹਾਲ ਹੀ ‘ਚ ਇਕ ਤਸਵੀਰ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਅਭਿਨੇਤਾ ਸਿਧਾਰਥ ਨਾਲ ਨਜ਼ਰ ਆ ਰਹੀ ਹੈ। ਤਸਵੀਰ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੀ ਹੁਣੇ-ਹੁਣੇ ਮੰਗਣੀ ਹੋਈ ਹੈ। ਤਸਵੀਰ ‘ਚ ਅਦਿਤੀ ਅਤੇ ਸਿਧਾਰਥ ਦੋਵੇਂ ਆਪਣੀ ਇਂਗੇਜਮੈਂਟ ਰਿੰਗ ਨਾਲ ਨਜ਼ਰ ਆ ਰਹੇ ਹਨ।