post

Jasbeer Singh

(Chief Editor)

ਪੈਰਿਸ ਜਾਣ ਦੀ ਮਨਜ਼ੂਰੀ ਨਾ ਮਿਲਣ ਤੇ ਮੁੱਖ ਮੰਤਰੀ ਮਾਨ ਨੇ ਕੀਤੀ ਹਾਕੀ ਖਿਡਾਰੀਆਂ ਨਾਲ ਫੋਨ `ਤੇ ਹੀ ਗੱਲਬਾਤ

post-img

ਪੈਰਿਸ ਜਾਣ ਦੀ ਮਨਜ਼ੂਰੀ ਨਾ ਮਿਲਣ ਤੇ ਮੁੱਖ ਮੰਤਰੀ ਮਾਨ ਨੇ ਕੀਤੀ ਹਾਕੀ ਖਿਡਾਰੀਆਂ ਨਾਲ ਫੋਨ `ਤੇ ਹੀ ਗੱਲਬਾਤ ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਓਲੰਪਿਕ ਖੇਡਣ ਲਈ ਪੈਰਿਸ ਪਹੁੰਚੀ ਭਾਰਤੀ ਹਾਕੀ ਟੀਮ ਨਾਲ ਫੋਨ `ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਆਉਣ ਵਾਲੇ ਮੈਚਾਂ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਇਸ ਦੇ ਨਾਲ ਹੀ ਉਨ੍ਹਾਂ ਪੈਰਿਸ ਨਾ ਜਾ ਸਕਣ `ਤੇ ਦੁੱਖ ਦਾ ਪ੍ਰਗਟਾਵਾ ਕੀਤਾ ਪਰ ਵਾਅਦਾ ਕੀਤਾ ਕਿ ਵਾਪਸੀ `ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਉਹ ਖੁਦ ਏਅਰਪੋਰਟ `ਤੇ ਜ਼ਰੂਰ ਪਹੁੰਚਣਗੇ। ਭਗਵੰਤ ਮਾਨ ਨੇ ਹਾਕੀ ਟੀਮ ਦੇ ਕਪਤਾਨ ਹਰਮਨਪ੍ਰੀਤ ਸਿੰਘ ਨਾਲ ਗੱਲਬਾਤ ਕੀਤੀ। ਸੀਐਮ ਭਗਵੰਤ ਮਾਨ ਨੇ ਉਨ੍ਹਾਂ ਨਾਲ ਪਿਛਲੇ 5 ਮੈਚਾਂ ਬਾਰੇ ਗੱਲਬਾਤ ਕੀਤੀ। ਭਗਵੰਤ ਮਾਨ ਨੇ ਕਿਹਾ- ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ 52 ਸਾਲਾਂ ਬਾਅਦ ਜਰਮਨੀ ਨੂੰ ਓਲੰਪਿਕ ਵਿੱਚ ਹਾਰ ਮਿਲੀ ਹੈ। ਉਨ੍ਹਾਂ ਕਿਹਾ, ਮੈਂ ਵੀ ਤੁਹਾਡਾ ਮਨੋਬਲ ਵਧਾਉਣ ਲਈ ਆਉਣਾ ਚਾਹੁੰਦਾ ਸੀ, ਪਰ ਮੈਨੂੰ ਨਹੀਂ ਆਉਣ ਦਿੱਤਾ ਗਿਆ। ਸਿਆਸੀ ਮਨਜ਼ੂਰੀ ਨਹੀਂ ਦਿੱਤੀ ਗਈ। ਅਸੀਂ ਅੱਜ ਰਾਤ ਆਉਣਾ ਸੀ। ਤਾਂ ਕਿ ਤੁਸੀਂ ਕੱਲ੍ਹ ਦਾ ਕੁਆਰਟਰ ਫਾਈਨਲ ਦੇਖ ਸਕੀਏ, ਪਰ ਕੇਂਦਰ ਸਰਕਾਰ ਕਹਿੰਦੀ ਹੈ, ਤੁਸੀਂ ਨਹੀਂ ਜਾ ਸਕਦੇ। ਮੈਂ ਸ਼ਾਇਦ ਪਹੁੰਚ ਨਾ ਸਕਾਂ, ਪਰ ਤੁਹਾਡੇ ਨਾਲ ਹਾਂ। ਅਸੀਂ ਗੇਮ ਨੂੰ ਹਰ ਮਿੰਟ, ਹਰ ਸਕਿੰਟ ਲਾਈਵ ਦੇਖ ਰਹੇ ਹਾਂ। ਕੱਲ੍ਹ ਦੇ ਕੁਆਰਟਰ ਫਾਈਨਲ ਲਈ ਸ਼ੁੱਭਕਾਮਨਾਵਾਂ।

Related Post