July 6, 2024 02:25:21
post

Jasbeer Singh

(Chief Editor)

Entertainment

Ramayan ਤੋਂ ਬਾਅਦ Arun Govil ਦੇ ਕਰੀਅਰ 'ਤੇ ਲੱਗ ਗਿਆ ਸੀ ਗ੍ਰਹਿਣ, ਕਮਰਸ਼ੀਅਲ ਫਿਲਮਾਂ 'ਚ ਕੰਮ ਮਿਲਣਾ ਹੋ ਗਿਆ ਸੀ ਬੰ

post-img

ਕੀ ਤੁਸੀਂ ਜਾਣਦੇ ਹੋ ਕਿ ਰਾਮਾਇਣ ਟੀਵੀ ਸੀਰੀਅਲ ਤੋਂ ਬਾਅਦ ਅਰੁਣ ਗੋਵਿਲ ਦੇ ਫਿਲਮੀ ਕਰੀਅਰ 'ਤੇ ਮਾੜਾ ਅਸਰ ਪਿਆ ਤੇ ਅਦਾਕਰ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ। ਆਓ ਇਸ ਮਾਮਲੇ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝਦੇ ਹਾਂ. ਦੂਰਦਰਸ਼ਨ 'ਤੇ ਰਮਾਇਣ (Ramayan) ਦੇ ਪ੍ਰਸਾਰਣ ਨੂੰ ਭਲਾ ਕੌਣ ਭੁੱਲ ਸਕਦਾ ਹੈ। ਨਿਰਦੇਸ਼ਕ ਰਾਮਾਨੰਦ ਸਾਗਰ ਦੇ ਇਸ ਮਿਥਿਹਾਸਕ ਸ਼ੋਅ 'ਚ ਅਭਿਨੇਤਾ ਅਰੁਣ ਗੋਵਿਲ ਨੇ ਭਗਵਾਨ ਰਾਮ ਦੀ ਭੂਮਿਕਾ ਨਿਭਾਈ ਸੀ। ਅਰੁਣ ਨੇ ਜਿਸ ਤਰ੍ਹਾਂ ਇਸ ਕਿਰਦਾਰ ਨੂੰ ਨਿਭਾਇਆ, ਉਸ ਦੀ ਅੱਜ ਵੀ ਚਰਚਾ ਹੈ ਤੇ ਇੰਨਾ ਹੀ ਨਹੀਂ ਉਨ੍ਹਾਂ ਨੂੰ ਰਾਮਾਇਣ ਦੇ ਰਾਮ ਦੇ ਰੂਪ 'ਚ ਪਛਾਣਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਰਾਮਾਇਣ ਟੀਵੀ ਸੀਰੀਅਲ ਤੋਂ ਬਾਅਦ ਅਰੁਣ ਗੋਵਿਲ ਦੇ ਫਿਲਮੀ ਕਰੀਅਰ 'ਤੇ ਮਾੜਾ ਅਸਰ ਪਿਆ ਤੇ ਅਦਾਕਰ ਨੂੰ ਫਿਲਮਾਂ ਮਿਲਣੀਆਂ ਬੰਦ ਹੋ ਗਈਆਂ। ਆਓ ਇਸ ਮਾਮਲੇ ਨੂੰ ਥੋੜ੍ਹਾ ਹੋਰ ਵਿਸਥਾਰ ਨਾਲ ਸਮਝਦੇ ਹਾਂ... ਰਾਮਾਇਣ ਕਾਰਨ ਅਰੁਣ ਦੇ ਐਕਟਿੰਗ ਕਰੀਅਰ ਨੂੰ ਲੱਗਾ ਗ੍ਰਹਿਣ ਅਰੁਣ ਗੋਵਿਲ ਨੇ ਰਾਮਾਇਣ ਸੀਰੀਅਲ 'ਚ ਭਗਵਾਨ ਸ਼੍ਰੀ ਰਾਮ ਦਾ ਕਿਰਦਾਰ ਬੜੀ ਸਾਦਗੀ ਨਾਲ ਨਿਭਾਇਆ ਸੀ। ਸਥਿਤੀ ਇਹ ਸੀ ਕਿ ਲੋਕ ਉਨ੍ਹਾਂ ਨੂੰ ਅਸਲ ਵਿਚ ਅਯੁੱਧਿਆ ਨੰਦਨ ਦੇ ਰੂਪ 'ਚ ਦੇਖਣ ਲੱਗੇ। ਰਾਮਾਇਣ ਬਹੁਤ ਹਿੱਟ ਹੋ ਗਈ ਤੇ ਕਈ ਵਾਰ ਦੂਰਦਰਸ਼ਨ 'ਤੇ ਰੀਟੈਲੀਕਾਸਟ ਵੀ ਕੀਤੀ ਗਈ। ਪਰ ਉਸ ਦੀ ਕਾਲੀ ਸੱਚਾਈ ਇਹ ਰਹੀ ਕਿ ਇਸ ਸੀਰੀਅਲ ਤੋਂ ਬਾਅਦ ਅਰੁਣ ਦਾ ਕਮਰਸ਼ੀਅਲ ਕਰੀਅਰ ਪੂਰੀ ਤਰ੍ਹਾਂ ਠੱਪ ਹੋ ਗਿਆ। ਦਰਅਸਲ, ਰਾਜਸ਼੍ਰੀ ਅਨਪਲੱਗਡ ਨੂੰ ਦਿੱਤੇ ਇੱਕ ਇੰਟਰਵਿਊ 'ਚ ਅਰੁਣ ਗੋਵਿਲ ਨੇ ਇਸ ਮਾਮਲੇ 'ਤੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ ਤੇ ਕਿਹਾ ਹੈ - ਰਾਮਾਇਣ ਤੋਂ ਬਾਅਦ ਮੈਨੂੰ ਬਹੁਤ ਸ਼ੋਹਰਤ ਮਿਲੀ, ਪਰ ਇਕ ਸੱਚਾਈ ਇਹ ਸੀ ਕਿ ਮੈਨੂੰ ਫਿਲਮਾਂ 'ਚ ਕੰਮ ਮਿਲਣਾ ਪੂਰੀ ਤਰ੍ਹਾਂ ਬੰਦ ਹੋ ਗਿਆ ਸੀ। ਇਹ ਵੀ ਪੜ੍ਹੋ ਮੈਂ ਸਮਯ ਹੂੰ...ਜਾਣੋ ਕੌਣ ਸਨ Mahabharat ਦੇ ਸੂਤਰਧਾਰ, ਜਿਨ੍ਹਾਂ ਦੀ ਬੁਲੰਦ ਆਵਾਜ਼ ਸੁਣ ਕੇ ਰੁਕ ਜਾਂਦਾ ਸੀ ਵਕਤਮੈਂ ਸਮਯ ਹੂੰ...ਜਾਣੋ ਕੌਣ ਸਨ Mahabharat ਦੇ ਸੂਤਰਧਾਰ, ਜਿਨ੍ਹਾਂ ਦੀ ਬੁਲੰਦ ਆਵਾਜ਼ ਸੁਣ ਕੇ ਰੁਕ ਜਾਂਦਾ ਸੀ ਵਕਤ ਮੇਕਰਜ਼ ਮੈਨੂੰ ਕਹਿੰਦੇ ਸਨ ਕਿ ਅਰੁਣ ਤੁਹਾਨੂੰ ਕਿਹੜਾ ਰੋਲ ਦੇਈਏ, ਤੁਹਾਡਾ ਅਕਸ ਸਭ ਦੇ ਜ਼ਿਹਨ 'ਚ ਭਗਵਾਨ ਰਾਮ ਦੇ ਰੂਪ 'ਚ ਬਣ ਚੁੱਕਾ ਹੈ। ਅਜਿਹੇ ਵਿਚ ਦੱਸ ਦੇਈਏ ਕਿ ਤੁਹਾਨੂੰ ਕਿਵੇਂ ਦਾ ਕਿਰਦਾਰ ਦਿੱਤਾ। ਇਕ ਅਦਾਕਾਰ ਦੇ ਤੌਰ 'ਤੇ ਸਾਲਾਂ ਤਕ ਰਾਮਾਇਣ ਦਾ ਨੈਗੇਟਿਵ ਇਫੈਕਟਸ ਮੇਰੇ 'ਤੇ ਪਿਆ। ਇਸ ਤੋਂ ਬਾਅਦ ਮੈਂ ਛੋਟੇ ਪਰਦੇ ਵੱਲ ਰੁਖ ਕੀਤਾ ਤੇ ਕੁਝ ਗ੍ਰੇਅ ਕਰੈਕਟਰ ਵੀ ਕੀਤੇ, ਪਰ ਬਾਅਦ ਵਿਚ ਮੈਂ ਖ਼ੁਦ ਤੋਂ ਪੁੱਛਿਆ ਕਿ ਆਖਿਰ ਮੈਂ ਕੀ ਕਰ ਰਿਹਾ ਹਾਂ। ਹਾਲਾਂਕਿ ਕੁਝ ਸਮੇਂ ਬਾਅਦ ਗੱਡੀ ਪਟੜੀ 'ਤੇ ਪਰਤ ਆਈ। ਰਾਮਾਇਣ ਤੋਂ ਪਹਿਲਾਂ ਕੀਤੀਆਂ ਇਹ ਬਾਲੀਵੁੱਡ ਮੂਵੀਜ਼ ਰਾਮਾਇਣ ਟੀਵੀ ਸੀਰੀਅਲ 1987 'ਚ ਸ਼ੁਰੂ ਹੋਇਆ ਸੀ। ਇਸ ਤੋਂ ਪਹਿਲਾਂ ਅਰੁਣ ਗੋਵਿਲ ਹਿੰਦੀ ਸਿਨੇਮਾ 'ਚ ਬਤੌਰ ਕਲਾਕਾਰ ਆਪਣੀ ਪਛਾਣ ਬਣਾ ਚੁੱਕੇ ਸਨ। ਰਾਮਾਇਣ ਤੋਂ ਪਹਿਲਾਂ ਉਨ੍ਹਾਂ ਪਹੇਲੀ, ਜੁਦਾਈ, ਰਾਮ ਤੇਰਾ ਦੇਸ਼, ਕਰਮ ਯੁੱਧ, ਹਿੰਮਤਵਾਲਾ ਤੇ ਬਾਦਲ ਵਰਗੀਆਂ ਕਈ ਫਿਲਮਾਂ ਵਿੱਚ ਮਹੱਤਵਪੂਰਣ ਭੂਮਿਕਾਵਾਂ ਨਿਭਾਈਆਂ ਸਨ। ਹਾਲਾਂਕਿ ਰਾਮਾਇਣ ਤੋਂ ਬਾਅਦ ਉਨ੍ਹਾਂ ਦੀਆਂ ਫਿਲਮਾਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ। ਅਕਸ਼ੈ ਕੁਮਾਰ ਦੀ ਇਸ ਫਿਲਮ ਨਾਲ ਕੀਤਾ ਕਮਬੈਕ ਸੰਘਰਸ਼ ਦੇ ਦਿਨਾਂ 'ਚ ਅਰੁਣ ਗੋਵਿਲ ਨੇ ਭੋਜਪੁਰੀ, ਤਾਮਿਲ ਤੇ ਬੰਗਾਲੀ ਫਿਲਮਾਂ 'ਚ ਕੰਮ ਕਰਨਾ ਸ਼ੁਰੂ ਕਰ ਦਿੱਤਾ। 2007 ਵਿਚ ਰਾਜਸਥਾਨੀ ਫਿਲਮ ਕਨਹੈਇਓ ਦੇ 16 ਸਾਲ ਬਾਅਦ ਅਰੁਣ ਨੇ ਅਕਸ਼ੇ ਕੁਮਾਰ ਦੀ ਓ ਮਾਈ ਗੌਡ 2 ਨਾਲ ਹਿੰਦੀ ਸਿਨੇਮਾ 'ਚ ਸਫਲ ਵਾਪਸੀ ਕੀਤੀ। ਰਣਬੀਰ ਦੀ ਰਾਮਾਇਣ 'ਚ ਵੀ ਦਿਸਣਗੇ ਅਰੁਣ ਟੀਵੀ 'ਤੇ ਰਾਮਾਇਣ 'ਚ ਭਗਵਾਨ ਰਾਮ ਦੀ ਭੂਮਿਕਾ ਨਿਭਾਉਣ ਤੋਂ ਬਾਅਦ ਅਰੁਣ ਗੋਵਿਲ ਇਕ ਵਾਰ ਫਿਰ ਤੋਂ ਰਾਮਾਇਣ ਦਾ ਹਿੱਸਾ ਬਣਨ ਜਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਛੋਟੇ ਪਰਦੇ 'ਤੇ ਨਹੀਂ ਸਗੋਂ ਵੱਡੇ ਪਰਦੇ ਦੀ ਰਾਮਾਇਣ 'ਚ ਨਜ਼ਰ ਆਉਣਗੇ।

Related Post