post

Jasbeer Singh

(Chief Editor)

Punjab

ਮਨੀਲਾ ਵਿਖੇ ਸ਼ੱਕੀ ਹਾਲਾਤਾਂ ਵਿਚ ਪਤੀ ਦੀ ਹੋਈ ਮੌਤ ਤੋਂ ਬਾਅਦ ਸੰਸਕਾਰ ਲਈ ਪੰਜਾਬ ਦੇ ਹੀ ਵਿਦੇਸ਼ ਵਿਚ ਬੈਠੇ ਮਾਲਕਾਂ ਤੋ

post-img

ਮਨੀਲਾ ਵਿਖੇ ਸ਼ੱਕੀ ਹਾਲਾਤਾਂ ਵਿਚ ਪਤੀ ਦੀ ਹੋਈ ਮੌਤ ਤੋਂ ਬਾਅਦ ਸੰਸਕਾਰ ਲਈ ਪੰਜਾਬ ਦੇ ਹੀ ਵਿਦੇਸ਼ ਵਿਚ ਬੈਠੇ ਮਾਲਕਾਂ ਤੋਂ ਲਾਸ਼ ਮੰਗ ਰਿਹਾ ਪਰਿਵਾਰ ਕਪੂਰਥਲਾ : ਕਪੂਰਥਲਾ ਜ਼ਿਲ਼੍ਹੇ ਦੇ ਪਿੰਡ ਮੇਵਾ ਸਿੰਘ ਵਾਲਾ ਦੇ ਇਕ ਵਿਅਕਤੀ ਦੀ ਮਨੀਲਾ `ਚ ਸ਼ੱਕੀ ਹਾਲਾਤ `ਚ ਮੌਤ ਹੋ ਗਈ। ਮ੍ਰਿਤਕ ਕੁਲਦੀਪ ਲਾਲ ਦੀ ਵਿਧਵਾ ਪਤਨੀ ਭਜਨ ਕੌਰ ਨੇ ਦੱਸਿਆ ਕਿ 19 ਮਹੀਨੇ ਪਹਿਲਾਂ ਹੀ ਉਸ ਦਾ ਪਤੀ ਮਨੀਲਾ ਗਿਆ ਸੀ। ਉਹ ਉੱਥੇ ਪਿੰਡ ਦੇ ਹੀ ਬਲਦੇਵ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਵੱਲੋਂ ਖੋਹਲੇ ਰੈਸਟੋਰੈਂਟ `ਚ ਕੰਮ ਕਰਦਾ ਸੀ। ਭਜਨ ਕੌਰ ਦਾ ਕਹਿਣਾ ਸੀ ਕਿ ਉਸ ਦਾ ਪਤੀ ਹਲਵਾਈ ਦੇ ਕੰਮ `ਚ ਮਾਹਿਰ ਸੀ, ਇਸੇ ਕਰਕੇ ਹੀ ਬਲਦੇਵ ਸਿੰਘ ਨੇ ਉਸ ਨੂੰ ਫਿਲਪਾਇਨ ਨਾਲ ਲੈ ਕੇ ਜਾਣ ਦਾ ਫੈਸਲਾ ਕੀਤਾ ਸੀ। ਇੰਗਲੈਂਡ ਜਾਣ ਤੋਂ ਪਹਿਲਾਂ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪੀੜਤ ਪਰਿਵਾਰ ਦੀ ਮੰਗ `ਤੇ ਕਾਰਵਾਈ ਕਰਦਿਆਂ ਇਸ ਬਾਬਤ ਵਿਦੇਸ਼ ਮੰਤਰਾਲੇ ਨੂੰ ਪੱਤਰ ਲਿਖਿਆ ਹੈ।

Related Post