post

Jasbeer Singh

(Chief Editor)

Punjab

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜਾਣ ਤੋਂ ਬਾਅਦ ਅੱਜ ਦਲਿਤ ਸਮਾਜ ਨੂੰ ਇਕ ਮਜ਼ਬੂਤ ਆਗੂ

post-img

ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਅਤੇ ਸਾਹਿਬ ਸ੍ਰੀ ਕਾਂਸ਼ੀ ਰਾਮ ਦੇ ਜਾਣ ਤੋਂ ਬਾਅਦ ਅੱਜ ਦਲਿਤ ਸਮਾਜ ਨੂੰ ਇਕ ਮਜ਼ਬੂਤ ਆਗੂ ਦੀ ਜਰੂਰਤ ਜੋਂ ਉਹਨਾਂ ਦੀ ਅਵਾਜ ਬਣ ਕੇ ਉਹਨਾਂ ਦੇ ਪਾਏ ਪੂਰਨਿਆ ਤੇ ਚਲ ਸਕੇ : ਦੂਲੋ ਚੰਡੀਗੜ੍ਹ, 16 ਮਾਰਚ (ਰਾਜੇਸ਼)-ਸਵਰਗੀ ਸਾਹਿਬ ਸ਼੍ਰੀ ਕਾਂਸ਼ੀ ਰਾਮ ਜੀ ਦਾ ਜਨਮ ਦਿਨ ਉਹਨਾਂ ਦੇ ਜੱਦੀ ਪਿੰਡ ਰੋਪੜ ਦੇ ਪਿੰਡ ਪ੍ਰਿਥੀਪੁਰ ਵਿਚ ਮਨਾਇਆ ਗਿਆ ਅਤੇ ਉਹਨਾਂ ਦੇ ਸੰਘਰਸ਼ਮਈ ਜੀਵਨ ਤੋਂ ਪ੍ਰੇਰਨਾ ਲੈਂਦੇ ਹੋਏ ਅੱਗੇ ਵੱਧਣ ਦਾ ਸੰਕਲਪ ਲਿਆ ਗਿਆ । ਇਸ ਮੌਕੇ ਉਹਨਾਂ ਦੇ ਭੈਣ ਜੀ ਸਵਰਨ ਕੌਰ ਅਤੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਵਿਸ਼ੇਸ਼ ਤੌਰ ਤੇ ਹਾਜਰ ਹੋਏ, ਜਿਹਨਾਂ ਨੇ ਸਾਹਿਬ ਕਾਂਸ਼ੀ ਰਾਮ ਜੀ ਦੇ ਜੀਵਨ ਬਾਰੇ ਦਸਿਆ ਕਿ ਕਿਸ ਤਰ੍ਹਾ ਉਹਨਾਂ ਨੇ ਇਸ ਪਿੰਡ ਤੋ ਆਪਣੀ ਰਾਜਨੀਤੀ ਦਾ ਸਫ਼ਰ ਸ਼ੁਰੂ ਕੀਤਾ ਅਤੇ ਗ਼ਰੀਬਾਂ ਸ਼ੋਸ਼ਿਤ ਦਲਿਤਾਂ ਲਈ ਆਪਣੇ ਜੀਵਨ ਦਾ ਹਰੇਕ ਸਾਹ ਲੇਖੇ ਲਾ ਦਿੱਤਾ ਜਿਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈਕੇ ਅੱਜ ਸਭਨੂੰ ਅੱਗੇ ਵਧਣਾ ਚਾਹੀਦਾ ਹੈ, ਉੱਥੇ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸ਼ਮਸ਼ੇਰ ਸਿੰਘ ਦੂਲੋ ਨੇ ਕਿਹਾ ਕਿ ਸਾਹਿਬ ਸ਼੍ਰੀ ਕਾਂਸ਼ੀ ਰਾਮ ਦਲਿਤ ਸਮਾਜ ਜੀ ਚਾਨਣ ਮੁਨਾਰਾ ਸਨ ਜਿਹਨਾਂ ਦੇ ਦਰਸਾਏ ਹੋਈਏ ਪੂਰਨਿਆ ਤੇ ਚਲਦੇ ਹੋਏ ਉਸ ਸਮੇ ਦੌਰਾਨ ਦਲਿਤ ਸਮਾਜ ਨੇ ਕਿੰਨੀ ਤਰੱਕੀ ਕੀਤੀ ਅਤੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਜੀ ਜਿਹਨਾਂ ਨੇ ਦਲਿਤ ਸਮਾਜ ਨੂੰ ਉੱਚਾ ਚੁੱਕਣ ਵਾਸਤੇ ਆਪਣਾ ਸਾਰਾ ਜੀਵਨ ਸੰਘਰਸ਼ ਦੇ ਰਾਹ ਲੱਗਾ ਦਿੱਤਾ ਉਸਤੋ ਬਾਅਦ ਉਹਨਾਂ ਦੇ ਪੂਰਨਿਆ ਤੇ ਚਲਦੇ ਹੋਏ ਸਹਿਬ ਸ਼੍ਰੀ ਕਾਂਸ਼ੀ ਰਾਮ ਨੇ ਆਪਣਾ ਜੀਵਨ ਪੂਰੀ ਜਿੰਦਗੀ ਸੰਘਰਸ਼ ਦੇ ਲੇਖੇ ਲਗਾ ਦਿੱਤੀ ਸੀ ਅਤੇ ਉਹਨਾਂ ਦੇ ਜਾਣ ਤੋਂ ਬਾਅਦ ਸਮਾਜ ਦੀ ਲਹਿਰ ਹੌਲੀ ਹੌਲੀ ਘਟਦੀ ਜਾ ਰਹੀ ਹੈ ਇਸ ਖਾਲੀਪਨ ਨੂੰ ਭਰਨ ਲਈ ਅੱਜ ਦੇ ਸਮੇ ਵਿੱਚ ਇਕ ਮਜ਼ਬੂਤ ਦਲਿਤ ਆਗੂ ਦੀ ਜਰੂਰਤ ਹੈ ਜੋ ਇਸ ਖਾਲੀਪਣ ਨੂੰ ਭਰ ਸਕੇ ।

Related Post