
ਏਆਈ ਅਤੇ ਗ੍ਰੀਨ ਹਾਈਡ੍ਰੋਜਨ ਭਵਿੱਖ ਦੇ ਵਿਕਾਸ ਦਾ ਆਧਾਰ : ਨਾਇਬ ਸੈਣੀ
- by Jasbeer Singh
- June 6, 2025

ਏਆਈ ਅਤੇ ਗ੍ਰੀਨ ਹਾਈਡ੍ਰੋਜਨ ਭਵਿੱਖ ਦੇ ਵਿਕਾਸ ਦਾ ਆਧਾਰ : ਨਾਇਬ ਸੈਣੀ ਚੰਡੀਗੜ੍ਹ, 6 ਜੂਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਪੀਐਚਡੀਸੀਸੀਆਈ ਦੀ ਨੀਤੀ ਸਲਾਹਕਾਰ ਭੂਮਿਕਾ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਰਾਜ ਸਰਕਾਰ ਏਆਈ, ਗ੍ਰੀਨ ਹਾਈਡ੍ਰੋਜਨ ਅਤੇ ਐਡਵਾਂਸਡ ਮੈਨੂਫੈਕਚਰਿੰਗ ਵਰਗੇ ਖੇਤਰਾਂ ਨੂੰ ਭਵਿਖੇ ਦੇ ਵਿਕਾਸ ਦੇ ਮੁੱਖ ਆਧਾਰ ਵਜੋਂ ਮੰਨਦੀ ਹੈ। ਮੁੱਖ ਮੰਤਰੀ ਮੰਗਲਵਾਰ ਰਾਤ ਨੂੰ ਚੰਡੀਗੜ੍ਹ ਸਥਿਤ ਸੰਤ ਕਬੀਰ ਕੁਟੀਰ ਵਿਖੇ ਆਯੋਜਿਤ ਸਮਾਗਮ ਦੌਰਾਨ ਪੀਐਚਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ 200 ਤੋਂ ਵੱਧ ਪ੍ਰਮੁੱਖ ਉਦਯੋਗਪਤੀਆਂ ਦੇ ਵਫ਼ਦ ਨਾਲ ਗੱਲਬਾਤ ਕਰ ਰਹੇ ਸਨ। ਇਸ ਮੌਕੇ `ਤੇ ਮੁੱਖ ਮੰਤਰੀ ਨੇ ਪੀ. ਐਚ. ਡੀ. ਸੀ. ਸੀ. ਆਈ. ਵੱਲੋਂ ਤਿਆਰ ਕੀਤਾ ਗਿਆ ਦਸਤਾਵੇਚ `ਹਰਿਆਣਾ ਉੱਤਰੀ ਭਾਰਤ ਦੇ ਉਦਯੋਗਿਕ ਪਰਿਵਰਤਨ ਦਾ ਪ੍ਰਵੇਸ਼ ਦੁਆਰ ਜਾਰੀ ਕੀਤਾ। ਇਹ ਦਸਤਾਵੇਜ਼ ਹਰਿਆਣਾ ਦੀ ਰਣਨੀਤਕ ਸਥਿਤੀ, ਨੀਤੀਗਤ ਸੁਧਾਰ, ਪ੍ਰਮੁੱਖ ਖੇਤਰਾਂ ਵਿੱਚ ਮੌਕਿਆ ਅਤੇ ਉਦਯੋਗਿਕ ਵਿਕਾਸ ਦੀ ਵਿਆਪਕ ਰੂਪਰੇਖਾ ਪੇਸ਼ ਕਰਦਾ ਹੈ। ਪੀ. ਐਚ. ਡੀ. ਸੀ. ਸੀ. ਆਈ. ਦੇ ਪ੍ਰਧਾਨ ਹੈਸਰ ਜੈਨ ਨੇ ਮੀਟਿੰਗ ਦੌਰਾਨ ਮੁੱਖ ਮੰਤਰੀ ਦੀ ਬਿਨ੍ਹਾਂ ਪਰਚੀ, ਬਿਨ੍ਹਾਂ ਖਰਚੀ ਜਿਹੀ ਪਾਰਦਰਸ਼ੀ ਅਤੇ ਲੋਕ ਭਲਾਈ ਪਹਿਲਕਦਮੀਆਂ ਦੀ ਬਲਾਘਾ ਕੀਤੀ। ਉਨ੍ਹਾਂ ਨੇ ਵਿਚਨ 2047 ਦਾ ਜ਼ਿਕਰ ਕਰਦੇ ਹੋਏ ਰਾਜ ਨੂੰ ਇੱਕ ਟਿਲੀਅਨ ਅਰਥਵਿਵਸਥਾ ਬਣਾਉਣ ਅਤੇ 50 ਲੱਖ ਨੌਕਰੀਆਂ ਪੈਦਾ ਕਰਨ ਲਈ ਰੇਡਮੈਪ ਸਾਂਝਾ ਕੀਤਾ। ਉਨ੍ਹਾਂ ਨੇ ਇਨਵੈਸਟ ਹਰਿਆਣਾ` ਪ੍ਰੋਗਰਾਮ ਲਈ ਪੀਐਚੜੀਸੀਸੀਆਈ ਨੂੰ ਸੰਸਥਾਗਰ ਡਾਈਵਾਲ ਬਣਾਉਣ ਦਾ ਪ੍ਰਸਤਾਵ ਵੀ ਰੱਖਿਆ। ਪੰਜਾਬ ਸਟੇਟ ਚੈਪਟਰ ਦੇ ਚੇਅਰਮੈਨ ਕਰਨ ਗਿਲਹੋਤਰਾ ਨੇ ਸਵਾਗਤੀ ਭਾਸ਼ਣ ਵਿੱਚ ਚੈਂਬਰ ਦੀ 120 ਸਾਲ ਪੁਰਾਣੀ ਵਿਰਾਸਤ, ਦੇਸ਼ ਡਰ ਵਿੱਚ ਇਸਦੇ ਯੋਗਦਾਨ ਅਤੇ ਉਦਯੋਗਿਕ ਵਿਕਾਸ ਵਿੱਚ ਸਰਗਰਮ ਭੂਮਿਕਾ ਦਾ ਜ਼ਿਕਰ ਕੀਤਾ। ਮੁੱਖ ਮੰਤਰੀ ਨੇ ਹਰਿਆਣਾ ਸਰਕਾਰ ਵੱਲੋਂ ਚਲਾਈ ਜਾ ਰਹੀ ਸਿੰਗਲ ਪਿੰਡ ਸਿਸਟਮ, ਉਦਯੋਗਿਕ ਨੀਤੀ `ਤੇ ਉਦਮੀਆਂ ਨਾਲ ਚਰਚਾ ਕਰਦੇ ਹੋਏ ਓਪਨ ਡੋਰ ਗਵਰਨੈਂਸ ਦੀ ਨੀਤੀ ਦੇ ਤਹਿਤ ਪਾਰਦਰਸ਼ਤਾ ਜਵਾਬਦੇਹੀ ਅਤੇ ਨਾਗਰਿਕ ਕੇਂਦਿਤ ਪ੍ਰਸ਼ਾਸਨ ਪ੍ਰਤੀ ਆਪਣੀ ਵਚਨਬੱਧਤਾ ਦੁਹਰਾਈ। ਹਰਿਆਣਾ ਚੈਪਟਰ ਦੇ ਚੇਅਰਪਰਸਨ ਸਾਜਨ ਕੁਮਾਰ ਜੈਨ ਨੇ ਧੰਨਵਾਦੀ ਮਤੇ ਵਿੱਚ ਐਮਐਸਐਮਈ ਸੈਕਟਰ ਲਈ ਰਾਜ ਸਰਕਾਰ ਵੱਲੋਂ ਕੀਤੇ ਗਏ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਹਰਿਆਣਾ ਨੂੰ ਉਦਯੋਗਿਕ ਨਵੀਨਤਾ ਅਤੇ ਸਮਾਵੰਸ਼ੀ ਵਿਕਾਸ ਦਾ ਕੇਂਦਰ ਬਣਾਉਣ ਵਿੱਚ ਸਹਿਯੋਗ ਦਾ ਭਰੋਸਾ ਦਿੱਤਾ। ਪ੍ਰੋਗਰਾਮ ਦਾ ਸੰਚਾਲਨ ਪੀ. ਐਚ. ਡੀ. ਸੀ. ਸੀ. ਆਈ. ਦੇ ਡਿਪਟੀ ਸੈਕਟਰੀ ਜਨਰਲ ਨਵੀਨ ਸੇਠ ਨੇ ਕੀਤਾ। ਇਸ ਮੌਕੇ ਸਾਬਕਾ ਪ੍ਰਧਾਨ ਡਾ. ਅਸ਼ੋਕ ਬੰਨਾ ਅਤੇ ਸੰਜੇ ਛੁੱਟੀਆ ਬੰਧਕੀ ਕਮੇਟੀ ਦੇ ਮੈਂਬਰ ਅਤੇ ਪੰਜਾਬ ਹਰਿਆਣਾ ਅਤੇ ਚੰਡੀਗੜ੍ਹ ਦੇ ਚੇਅਰਪਰਸਨ, ਸਹਿ-ਚੇਅਰਪਰਸਨ ਅਤੇ ਹੋਰ ਪ੍ਰਤੀਨਿਧੀ ਮੌਜੂਦ ਸਨ। ਮੀਟਿੰਗ ਵਿੱਚ ਨਿਵੇਸ਼ ਨੂੰ ਵਧਾਉਣ, ਨੀਤੀਗਤ ਤਾਲਮੇਲ ਨੂੰ ਮਜ਼ਬੂਤ ਕਰਨ ਅਤੇ ਹਰਿਆਣਾ ਨੂੰ ਉੱਤਰੀ ਭਾਰਤ ਦਾ ਪ੍ਰਮੁੱਖ ਉਦਯੋਗਿਕ ਸਥਾਨ ਬਣਾਉਣ ਲਈ ਇਨਵੈਸਟ ਹਰਿਆਣਾ ਪਹਿਲਕਦਮੀ ਦੀ ਦਿਸ਼ਾ ਵਿੱਚ ਮਹੱਤਵਪੂਰਨ ਚਰਚਾ ਹੋਈ। ਦੋਵਾਂ ਧਿਰਾਂ ਨੇ ਇਸ ਸਹਿਯੋਗ ਨੂੰ ਰਣਨੀਤਕ ਨਿਵੰਬਾਂ ਨੂੰ ਉਤਸ਼ਾਹਿਤ ਕਰਨ ਅਤੇ ਵਿਸ਼ਵਵਿਆਪੀ ਨਿਵੇਸ਼ਕਾਂ ਨੂੰ ਆਕਰਸ਼ਿਤ ਕਰਨ ਲਈ ਮਹੱਤਵਪੂਰਨ ਦੱਸਿਆ। ਪੀਐਚਡੀਸੀਸੀਆਈ ਨੇ ਸਰਕਾਰ ਨਾਲ ਮਿਲ ਕੇ ਇਨਵੈਸਟ ਹਰਿਆਣਾ ਨੂੰ ਸਫਲ ਬਣਾਉਣ, ਵਿਸ਼ਵਵਿਆਪੀ ਭਾਗੀਦਾਰੀ ਵਧਾਉਣ ਅਤੇ ਟਿਕਾਊ ਉਦਯੋਗਿਕ ਵਿਕਾਸ ਨੂੰ ਯਕੀਨੀ ਬਣਾਉਣ ਦੀ ਵਚਨਬੰਧਤਾ ਪ੍ਰਗਟ ਕੀਤੀ।
Related Post
Popular News
Hot Categories
Subscribe To Our Newsletter
No spam, notifications only about new products, updates.