

ਪਿਓ ਨੇ ਕੀਤੀ ਆਪਣੇ ਦੋ ਬੱਚਿਆਂ ਸਮੇਤ ਕੀਤੀ ਖ਼ੁਦਕੁਸ਼ੀ ਫਰੀਦਾਬਾਦ, 28 ਜੁਲਾਈ 2025 : ਹਰਿਆਣਾ ਦੇ ਸ਼ਹਿਰ ਫਰੀਦਾਬਾਦ ਵਿੱਚ ਪਰਿਵਾਰਕ ਤਣਾਅ ਦੇ ਕਾਰਨ ਇੱਕ ਵਿਅਕਤੀ ਨੇ ਕੋਲਡ ਡਰਿੰਕ ਵਿੱਚ ਜ਼ਹਿਰ ਮਿਲਾ ਕੇ ਆਪਣੇ ਦੋ ਬੱਚਿਆਂ ਨੂੰ ਦਿੱਤਾ ਅਤੇ ਫਿਰ ਉਹੀ ਕੋਲਡ ਡਰਿੰਕ ਖ਼ੁਦ ਪੀ ਲਈ।ਇਹ ਘਟਨਾ ਫ਼ਰੀਦਾਬਾਦ ਦੇ ਪੱਲਾ ਥਾਣਾ ਖੇਤਰ ਦੇ ਰੋਸ਼ਨ ਨਗਰ ਵਿੱਚ ਵਾਪਰੀ। ਮ੍ਰਿਤਕਾਂ ਦੀ ਪਛਾਣ ਮੁਹੰਮਦ ਨਿਜ਼ਾਮ (34), ਪੁੱਤਰ ਦਿਲਸ਼ਾਦ (12) ਅਤੇ ਧੀ ਸ਼ਾਇਮਾ (10) ਵਜੋਂ ਹੋਈ ਹੈ। ਨਿਜ਼ਾਮ ਰੋਸ਼ਨ ਨਗਰ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ ਅਤੇ ਆਟੋ ਚਲਾ ਕੇ ਘਰ ਦਾ ਗੁਜ਼ਾਰਾ ਚਲਾਉਂਦਾ ਸੀ।ਉਹ ਮੂਲ ਰੂਪ ਵਿੱਚ ਬਿਹਾਰ ਦੇ ਸਮਸਤੀਪੁਰ ਜ਼ਿਲ੍ਹੇ ਦੇ ਬੁਢੇਟਾ ਪਿੰਡ ਦਾ ਰਹਿਣ ਵਾਲਾ ਸੀ। ਜਾਣਕਾਰੀ ਅਨੁਸਾਰ, ਉਹ ਆਪਣੀ ਪਤਨੀ ਦੇ ਉਸ ਨੂੰ ਛੱਡ ਕੇ ਜਾਣ ਅਤੇ ਪਰਿਵਾਰਕ ਤਣਾਅ ਕਾਰਨ ਮਾਨਸਿਕ ਤੌਰ `ਤੇ ਪਰੇਸ਼ਾਨ ਸੀ।