
ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ ਕੀਤਾ ਜਾਵੇਗਾ 22 ਤੋਂ ਸ਼ੁਰੂ : ਮੁੱਖ ਮੰਤਰੀ
- by Jasbeer Singh
- August 2, 2025

ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ ਕੀਤਾ ਜਾਵੇਗਾ 22 ਤੋਂ ਸ਼ੁਰੂ : ਮੁੱਖ ਮੰਤਰੀ ਚੰਡੀਗੜ੍ਹ, 2 ਅਗਸਤ 2025 : ਹਰਿਆਣਾ ਵਿਧਾਨ ਸਭਾ ਦੇ ਆਉਣ ਵਾਲੇ ਸੈਸ਼ਨ ਦੀ ਸ਼ੁਰੂਆਤ 22 ਅਗਸਤ ਤੋਂ ਕੀਤੇ ਜਾਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਦੱਸਿਆ ਕਿ ਕੈਬਨਿਟ ਮੀਟਿੰਗ ਵਿਚ ਹਰਿਆਣਾ ਸਿੱਖ ਗੁਰਦੁਆਰਾ (ਪ੍ਰਬੰਧਨ) ਐਕਟ, 2014 ਵਿਚ ਹੋਰ ਸੋਧ ਕਰਨ ਦੇ ਪ੍ਰਸਤਾਵ ਨੂੰ ਪ੍ਰਵਾਨਗੀ ਦੇ ਦਿਤੀ, ਜਿਸ ਦਾ ਉਦੇਸ਼ ਰਾਜ ਵਿਚ ਸਿੱਖ ਗੁਰਦੁਆਰਿਆਂ ਦੇ ਪ੍ਰਬੰਧਨ ਨੂੰ ਨਿਯੰਤਰਤ ਕਰਨ ਵਾਲੇ ਕਾਨੂੰਨੀ ਢਾਂਚੇ ਨੂੰ ਮਜ਼ਬੂਤ ਕਰਨਾ ਹੈ। ਸੋਧਾਂ ਦਾ ਉਦੇਸ਼ ਹੈ ਪਾਰਦਰਸ਼ਤਾ ਵਧਾਉਣਾ ਸੋਧਾਂ ਦਾ ਉਦੇਸ਼ ਪਾਰਦਰਸ਼ਤਾ ਵਧਾਉਣਾ, ਨਿਆਂਇਕ ਨਿਗਰਾਨੀ ਨੂੰ ਯਕੀਨੀ ਬਣਾਉਣਾ ਅਤੇ ਗੁਰਦੁਆਰਾ ਜਾਇਦਾਦਾਂ ਦੀ ਘੋਸ਼ਣਾ ਅਤੇ ਪ੍ਰਸ਼ਾਸਨ ਲਈ ਇਕ ਸਪੱਸ਼ਟ ਢਾਂਚਾ ਪ੍ਰਦਾਨ ਕਰਨਾ ਹੈ। ਪ੍ਰਮੁੱਖ ਤਬਦੀਲੀਆਂ ਵਿਚੋਂ ਇਕ ਐਕਟ ਦੀ ਧਾਰਾ 17(2)() ਨੂੰ ਹਟਾਉਣਾ ਹੈ, ਜੋ ਪਹਿਲਾਂ ਗੁਰਦੁਆਰਾ ਕਮੇਟੀ ਨੂੰ ਅਪਣੇ ਮੈਂਬਰਾਂ ਨੂੰ ਹਟਾਉਣ ਦਾ ਅਧਿਕਾਰ ਦਿੰਦੀ ਸੀ। ਇਹ ਸ਼ਕਤੀ ਹੁਣ ਧਾਰਾ 46 ਦੇ ਤਹਿਤ ਨਿਆਂਇਕ ਕਮਿਸ਼ਨ ਕੋਲ ਹੋਵੇਗੀ। ਇਸ ਤੋਂ ਇਲਾਵਾ, ਧਾਰਾ 44 ਅਤੇ 45 ਨੂੰ ਬਦਲ ਦਿਤਾ ਗਿਆ ਹੈ ਅਤੇ ਨਵੇਂ ਗਠਿਤ ਨਿਆਂਇਕ ਕਮਿਸ਼ਨ ਨੂੰ ਵੋਟਰ ਯੋਗਤਾ, ਅਯੋਗਤਾ, ਗੁਰਦੁਆਰਾ ਕਰਮਚਾਰੀਆਂ ਦੀ ਸੇਵਾ ਮਾਮਲਿਆਂ ਅਤੇ ਗੁਰਦੁਆਰਾ ਕਮੇਟੀਆਂ ਨਾਲ ਸਬੰਧਤ ਚੋਣ ਜਾਂ ਨਿਯੁਕਤੀ ਨਾਲ ਸਬੰਧਤ ਵਿਵਾਦਾਂ ਨੂੰ ਹੱਲ ਕਰਨ ਦੀ ਵਿਸ਼ੇਸ਼ ਸ਼ਕਤੀ ਦਿਤੀ ਗਈ ਹੈ। ਹਰਿਆਣਾ ਵਿਧਾਨ ਸਭਾ ਦਾ ਆਗਾਮੀ ਸੈਸ਼ਨ 22 ਅਗੱਸਤ ਤੋਂ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਬਿਜਨਸ ਐਡਵਾਈਜਰੀ ਕਮੇਟੀ ਇਸ ਨੂੰ ਆਖ਼ਰੀ ਮੱਤ ਪੇਸ਼ ਕਰੇਗੀ। ਜਾਣਕਾਰੀ ਦਿੰਦੇ ਹੋਏ ਮੁੱਖ ਮੰਤਰੀ ਨੇ ਦਸਿਆ ਕਿ ਲਾਡੋ ਲੱਛਮੀ ਯੋਜਨਾ ਨੂੰ ਲਾਗੂ ਕਰਨ ਲਈ ਕਾਰਜ ਯੋਜਨਾ ਤਿਆਰ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਦਾ ਪੋਰਟਲ ਵੀ ਜਾਰੀ ਕੀਤਾ ਜਾਵੇਗਾ।