

ਸਕੂਲੀ ਬੱਚਿਆਂ ਨਾਲ ਭਰੀ ਬਸ ਪਲਟਣ ਨਾਲ ਬੱਚੇ ਹੀ ਬੱਚੇ ਜ਼ਖ਼ਮੀ ਹਰਿਆਣਾ, 10 ਜੁਲਾਈ 2025 : ਹਰਿਆਣਾ ਸੂਬੇ ਦੇ ਸ਼ਹਿਰ ਭਿਵਾਨੀ ਦੇ ਪਿੰਡ ਬਲਿਆਲੀ ਤੋਂ ਬਾਵਾਨੀਖੇੜਾ ਰੋਡ `ਤੇ ਇੱਕ ਸਕੂਲ ਬੱਸ ਸੜਕ ਤੋਂ ਹੇਠਾਂ ਕੱਚੀ ਥਾਂ ਉਤਰ ਗਈ, ਜਿਸ ਵਿਚ ਜਾਣਕਾਰੀ ਮੁਤਾਬਕ 50 ਬੱਚੇ ਸਵਾਰ ਸਨ ਤੇ ਇਸ ਹਾਦਸੇ ਦੌਰਾਨ ਬੱਚੇ ਹੀ ਬੱਚੇ ਜ਼ਖ਼ਮੀ ਵੀ ਹੋ ਗਏ ਹਨ।ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪਿੰਡ ਵਾਸੀ ਅਤੇ ਪੁਲਸ ਵਾਲੇ ਵੀ ਮੌਕੇ `ਤੇ ਪਹੁੰਚ ਗਏ ਅਤੇ ਬੱਚਿਆਂ ਨੂੰ ਬੱਸ ਵਿਚੋਂ ਬਾਹਰ ਕੱਢਿਆ ਗਿਆ। ਸੜਕ ਤੋਂ 7-8 ਫੁੱਟ ਡੂੰਘੇ ਹਨ ਖੇਤ ਭਿਵਾਨੀ ਵਿਖੇ ਜੋ ਸਕੂਲ ਬੱਸ ਸੜਕ ਤੇ ਚਲਦੇ ਚਲਦੇ ਅਚਾਨਕ ਹੀ ਖੇਤਾਂ ਵਿਚ ਜਾ ਪਲਟੀ ਹੈ ਵਾਲੇ ਖੇਤ ਸੜਕ ਤੇ 7-8 ਫੁੱਟ ਦੇ ਕਰੀਬ ਡੂੰਘੇ ਹਨ ਪਰ ਭਗਵਾਨ ਦਾ ਸ਼ੁਕਰ ਰਿਹਾ ਕਿ ਬੱਚਿਆਂ ਨਾਲ ਭਰੀ ਬਸ ਪਲਟਣ ਦੇ ਚਲਦਿਆਂ ਕੋਈ ਵੱਡੀ ਨੁਕਸਾਨ ਨਹੀਂ ਹੋਇਆ। ਕਿਵੇਂ ਹੋਇਆ ਇਹ ਹਾਦਸਾ ਸਕੂਲੀ ਬੱਚਿਆਂ ਨਾਲ ਭਰੀ ਬਸ ਜਦੋਂ ਪਿੰਡ ਬਲਿਆਲੀ ਤੋਂ ਲਗਭਗ ਇਕ ਦੋ ਕਿਲੋਮੀਟਰ ਦੀ ਦੂਰੀ ਤੇ ਜਾ ਰਹੀ ਤਾਂ ਸਾਹਮਣੇ ਤੋਂ ਆ ਜਹੀ ਇਕ ਹੋਰ ਬਸ ਦੇ ਆਪਸ ਵਿਚ ਕ੍ਰਾਸ ਕਰਦੇ ਵੇਲੇ ਉਕਤ ਸਕੂਲ ਦੀ ਬਸ ਸੜਕ ਤੇ ਘੱਟ ਪਈ ਜਗ੍ਹਾ ਦੇ ਚਲਦਿਆਂ ਖੱਡ ਵਿਚ ਹੀ ਜਾ ਡਿੱਗੀ। ਜਿਸ ਕਾਰਨ ਬਸ ਪਲਟ ਗਈ ਤੇ ਬੱਚੇ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਇਲਾਜ ਕਰਵਾਉਣ ਲਈ ਹਸਪਤਾਲ ਲਿਜਾਇਆ ਗਿਆ ਹੈ।ਪੁਲਸ ਵਲੋਂ ਸਮੁੱਚੇ ਘਟਨਾਂਕ੍ਰਮ ਦੀ ਜਾਂਚ ਤੇ ਬਸ ਦੇ ਕਾਗਜ਼ਾਤਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।