post

Jasbeer Singh

(Chief Editor)

National

ਏਅਰ ਇੰਡੀਆ ਨੇ ਗਾਹਕ ਸੇਵਾਵਾਂ ਲਈ ਪੰਜਾਬੀ ਸਣੇ 7 ਭਾਸ਼ਾਵਾਂ ਸ਼ਾਮਲ ਕੀਤੀਆਂ

post-img

ਏਅਰ ਇੰਡੀਆ ਨੇ ਗਾਹਕ ਸੇਵਾਵਾਂ ਲਈ ਪੰਜਾਬੀ ਸਣੇ 7 ਭਾਸ਼ਾਵਾਂ ਸ਼ਾਮਲ ਕੀਤੀਆਂ ਮੁੰਬਈ : ਏਅਰ ਇੰਡੀਆ ਨੇ ਅੱਜ ਕਿਹਾ ਕਿ ਉਸ ਨੇ ਮੌਜੂਦਾ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਮਰਾਠੀ, ਪੰਜਾਬੀ, ਤਾਮਿਲ ਅਤੇ ਮਲਿਆਲਮ ਸਮੇਤ ਸੱਤ ਨਵੀਆਂ ਭਾਸ਼ਾਵਾਂ ਨੂੰ ਆਪਣੇ ਆਈਵੀਆਰ ਸਿਸਟਮ ਵਿੱਚ ਸ਼ਾਮਲ ਕਰਕੇ ਗਾਹਕ ਸਹਾਇਤਾ ਸੇਵਾਵਾਂ ਵਿੱਚ ਵਾਧਾ ਕੀਤਾ ਹੈ। ਏਅਰਲਾਈਨ ਨੇ ਬਿਆਨ ਵਿੱਚ ਕਿਹਾ ਕਿ ਆਈਵੀਆਰ (ਇੰਟਰਐਕਟਿਵ ਵੌਇਸ ਰਿਸਪਾਂਸ) ਸਿਸਟਮ ਹੁਣ ਗਾਹਕਾਂ ਦੇ ਮੋਬਾਈਲ ਨੈੱਟਵਰਕ ਦੇ ਅਧਾਰ ’ਤੇ ਗਾਹਕ ਦੀ ਭਾਸ਼ਾ ਦੀ ਤਰਜੀਹ ਨੂੰ ਆਪਣੇ ਆਪ ਪਛਾਣ ਲਵੇਗਾ। ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਲਾਈਨ ਦੀਆਂ 24 ਘੰਟੇ ਗਾਹਕ ਸਹਾਇਤਾ ਸੇਵਾਵਾਂ ਵਿਚ ਬੰਗਾਲੀ, ਕੰਨੜ, ਮਲਿਆਲਮ, ਮਰਾਠੀ, ਪੰਜਾਬੀ, ਤਾਮਿਲ ਅਤੇ ਤੇਲਗੂ ਦੀਆਂ ਸੱਤ ਭਾਸ਼ਾਵਾਂ ਹਨ। ਏਅਰ ਇੰਡੀਆ ਦੇ ਗਾਹਕਾਂ ਲਈ ਭਾਰਤੀ ਭਾਸ਼ਾਵਾਂ ਵਿੱਚ ਵਿਸ਼ੇਸ਼ ਸਹਾਇਤਾ ਹਰ ਰੋਜ਼ ਸਵੇਰੇ 8 ਵਜੇ ਤੋਂ ਰਾਤ 11 ਵਜੇ ਤੱਕ ਉਪਲਬਧ ਹੋਵੇਗੀ।

Related Post