

ਏਅਰ ਇੰਡੀਆ ਦਾ ਜਹਾਜ਼ ਲੈਂਡਿੰਗ ਦੌਰਾਨ ਆਇਆ ਅੱਗ ਦੀ ਲਪੇਟ ਵਿਚ ਨਵੀਂ ਦਿੱਲੀ, 23 ਜੁਲਾਈ 2025 : ਭਾਰਤੀ ਏਅਰ ਇੰਡੀਆ ਦਾ ਇਕ ਜਹਾਜ਼ ਫਲਾਈਟ ਨੰ 315 ਜਿਸਨੂੰ ਲੈਂਡਿੰਗ ਕਰਨ ਵੇਲੇ ਅਚਾਨਕ ਅੱਗ ਲੱਗ ਗਈ ਵਿਚ ਸਵਾਰ ਸਮੁੱਚੇ ਯਾਤਰੀ ਸੁਰੱਖਿਅਤ ਹਨ। ਦੱਸਣਯੋਗ ਹੈ ਕਿ ਉਕਤ ਜਹਾਜ਼ ਹਾਂਗਕਾਂਗ ਤੋਂ ਦਿੱਲੀ ਆ ਰਿਹਾ ਸੀ ਤੇ ਇਸਨੇ ਦਿੱਲੀ ਵਿਖੇ ਬਣੇ ਇੰਦਰਾ ਗਾਂਧੀ ਹਵਾਈ ਅੱਡੇ `ਤੇ ਉਤਰਨਾ ਸੀ।।ਏਅਰਲਾਈਨ ਨੇ ਕਿਹਾ ਕਿ ਜਹਾਜ਼ ਨੂੰ ਕੁਝ ਨੁਕਸਾਨ ਹੋਇਆ ਹੈ ਪਰ ਯਾਤਰੀ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਆਮ ਵਾਂਗ ਉਤਾਰ ਲਿਆ ਗਿਆ ਅਤੇ ਸਾਰੇ ਸੁਰੱਖਿਅਤ ਹਨ । ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ : ਬੁਲਾਰਾ ਏਅਰ ਇੰਡੀਆ ਦੇ ਜਹਾਜ਼ ਨੰ 315 ਦੇ ਲੈਂਡਿੰਗ ਦੌਰਾਨ ਅੱਗ ਲੱਗਣ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਏਅਰ ਇੰਡੀਆ ਦੇ ਬੁਲਾਰੇ ਨੇ ਆਖਿਆ ਕਿ ਸਿਸਟਮ ਡਿਜ਼ਾਈਨ ਅਨੁਸਾਰ ਆਪਣੇ ਆਪ ਬੰਦ ਹੋ ਜਾਂਦਾ ਹੈ ਤੇ ਇਹ ਘਟਨਾ ਉਦੋਂ ਵਾਪਰੀ ਜਦੋ਼ ਯਾਤਰੀ ਉਤਰ ਰਹੇ ਸਨ।ਬੁਲਾਰੇ ਨੇ ਦੱਸਿਆ ਕਿ ਜਹਾਜ਼ ਦੇ ਉਤਰਨ ਅਤੇ ਪਾਰਕਿੰਗ ਤੋਂ ਥੋੜੀ ਦੇਰ ਬਾਅਦ ਇਕ ਸਹਾਇਕ ਇਲੈਕਟ੍ਰਾਨਿਕ ਯੂਨਿਟ ਵਿਚ ਅੱਗ ਲੱਗ ਗਈ ਸੀ ਪਰ ਸਮੁੱਚੇ ਯਾਤਰੀ ਸੁਰੱਖਿਅਤ ਹਨ ਤੇ ਜਹਾਜ਼ ਨੂੰ ਹੋਰ ਜਾਂਚ ਲਈ ਰੋਕ ਲਿਆ ਗਿਆ ਹੈ ਅਤੇ ਰੈਗੂਲੇਟਰ ਨੂੰ ਇਸ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ।