

ਏਅਰ ਇੰਡੀਆ ਦਾ ਜਹਾਜ਼ ਚੜ੍ਹਨ ਤੋਂ ਬਾਅਦ ਦੋ ਮਿੰਟਾਂ ਬਾਅਦ ਹੀ ਹੋਇਆ ਕਰੈਸ਼ ਅਹਿਮਦਾਬਾਦ, 12 ਜੂਨ 2025 : ਭਾਰਤ ਦੇਸ਼ ਦੇ ਸ਼ਹਿਰ ਅਹਿਮਦਾਬਾਦ ਤੋਂ ਲੰਡਨ ਲਈ ਉਡਾਨ ਭਰਨ ਵਾਲਾ ਏਅਰ ਇੰਡੀਆ ਦਾ ਬੋਇੰਗ 171 ਜਹਾਜ਼ ਉਡਾਨ ਭਰਨ ਦੇ ਦੋ ਕੁ ਮਿੰਟਾਂ ਵਿਚ ਹੀ ਕਰੈਸ਼ ਹੋ ਗਿਆ। ਉਕਤ ਜਹਾਜ਼ ਵਿਚ 242 ਯਾਤਰੀ ਸਵਾਰ ਸਨ ।ਉਕਤ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਮੌਕੇ ਤੇ ਪਹੁੰਚ ਗਈ ਤੇ ਆਪਣਾ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਕਈ ਜਹਾਜ ਤਰ੍ਹਾਂ ਤਰ੍ਹਾਂ ਤੋ਼ ਵੱਖ ਵੱਖ ਸਮੇਂ ਤੇ ਹਾਦਸਾਗ੍ਰਸਤ ਹੋ ਚੁੱਕੇ ਹਨ।ਉਕਤ ਹਾਦਸੇ ਸਬੰਧੀ ਭਾਰਤ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਵੀ ਮਿੰਟ ਮਿੰਟ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਰਹੀ ਹੈ ਤੇ ਪ੍ਰਾਪਤ ਜਾਣਕਾਰੀ ਅਨੁਸਾਰ ਜਹਾਜ਼ ਵਿਚ ਸਵਾਰ ਸਾਰਿਆਂ ਦੀ ਹੀ ਮੌਤ ਹੋ ਗਈ ਹੈ।