Haryana News
0
ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਨਾਲ ਕੌਮਾਂਤਰੀ ਮਾਰਗ ’ਤੇ ਏ-350 ਸੇਵਾ ਸ਼ੁਰੂ ਕੀਤੀ
- by Aaksh News
- May 3, 2024
ਏਅਰ ਇੰਡੀਆ ਨੇ ਦਿੱਲੀ-ਦੁਬਈ ਉਡਾਣ ਮਾਰਗ ’ਤੇ ਪਹਿਲੀ ਵਾਰ ਏ350 ਸੇਵਾ ਸ਼ੁਰੂ ਕੀਤੀ। ਕੌਮਾਤਰੀ ਰੂਟ ‘ਤੇ ਏ350 ਜਹਾਜ਼ ਨਾਲ ਏਅਰਲਾਈਨ ਦੀ ਇਹ ਪਹਿਲੀ ਉਡਾਣ ਹੈ। ਕੰਪਨੀ ਆਉਣ ਵਾਲੇ ਮਹੀਨਿਆਂ ‘ਚ ਹੋਰ ਵਿਦੇਸ਼ੀ ਰੂਟਾਂ ‘ਤੇ ਵੱਡੇ ਜਹਾਜ਼ਾਂ ਦੀ ਵਰਤੋਂ ਕਰਨ ਦੀ ਯੋਜਨਾ ਬਣਾ ਰਹੀ ਹੈ। ਟਾਟਾ ਸਮੂਹ ਦੀ ਮਲਕੀਅਤ ਵਾਲੀ ਏਅਰਲਾਈਨ ਹੁਣ ਦਿੱਲੀ ਅਤੇ ਦੁਬਈ ਵਿਚਕਾਰ ਰੋਜ਼ਾਨਾ ਸੇਵਾਵਾਂ ਦੇ ਰਹੀ ਹੈ। ਇਸ ਜਹਾਜ਼ ਵਿੱਚ 316 ਸੀਟਾਂ ਵਾਲੇ ਤਿੰਨ-ਕਲਾਸ ਕੈਬਿਨ ਹਨ। ਏਅਰ ਇੰਡੀਆ ਨੇ ਅੱਜ ਜਾਰੀ ਬਿਆਨ ‘ਚ ਕਿਹਾ ਕਿ ਉਸ ਨੇ ਬੁੱਧਵਾਰ ਨੂੰ ਆਪਣੇ ਏ350-900 ਜਹਾਜ਼ ਨਾਲ ਦਿੱਲੀ-ਦੁਬਈ ਰੂਟ ‘ਤੇ ਉਡਾਣ ਸੇਵਾ ਸ਼ੁਰੂ ਕੀਤੀ।

