
ਨਗਰ ਨਿਗਮ ਚੋਣਾਂ ਲਈ ਅਕਾਲੀ ਉਮੀਦਵਾਰ ਤਿਆਰ ਬਰ ਤਿਆਰ : ਐਨ. ਕੇ. ਸ਼ਰਮਾ, ਰਾਜੂ ਖੰਨਾ, ਅਮਿਤ ਰਾਠੀ
- by Jasbeer Singh
- December 10, 2024

ਨਗਰ ਨਿਗਮ ਚੋਣਾਂ ਲਈ ਅਕਾਲੀ ਉਮੀਦਵਾਰ ਤਿਆਰ ਬਰ ਤਿਆਰ : ਐਨ. ਕੇ. ਸ਼ਰਮਾ, ਰਾਜੂ ਖੰਨਾ, ਅਮਿਤ ਰਾਠੀ ਪਟਿਆਲਾ : ਨਗਰ ਨਿਗਮ ਚੋਣਾਂ ਦੇ ਲਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਲੜਨ ਵਾਲੇ ਉਮੀਦਵਾਰਾਂ ਦਾ ਨਾਮ ਅੱਜ ਐਲਾਨਿਆ ਜਾਣਾ ਸੀ ਪਰ ਸ਼੍ਰੋਮਣੀ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਵਿੱਚ ਨਰਿੰਦਰ ਸ਼ਰਮਾ ਗੁਰਪ੍ਰੀਤ ਸਿੰਘ ਰਾਜੂ ਖੰਨਾ ਅਮਿਤ ਰਾਠੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਨਗਰ ਨਿਗਮ ਪਟਿਆਲਾ ਵੱਲੋਂ ਐਨ. ਓ. ਸੀ. ਦੇਣ ਦੇ ਮਾਮਲੇ ਵਿੱਚ ਆਨਾ ਕਾਨੀ ਕਰ ਰਿਹਾ ਹੈ ਅਤੇ ਸਰਕਾਰ ਆਪਣੀਆਂ ਸ਼ਕਤੀਆਂ ਦੀ ਗਲਤ ਵਰਤੋ ਕਰਕੇ ਸਰਕਾਰੀ ਤੰਤਰ ਰਾਹੀਂ ਅਕਾਲੀ ਉਮੀਦਵਾਰਾਂ ਤੇ ਦਬਾਅ ਵੀ ਪਾ ਰਹੀ ਹੈ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਵਿੱਚ ਸੀਨੀਅਰ ਲੀਡਰਸ਼ਿਪ ਨੇ ਦੱਸਿਆ ਕਿ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਤਾਂ ਚੋਣਾਂ ਲੜਨ ਨੂੰ ਤਿਆਰ ਹਨ ਪਰ ਐਨ. ਓ. ਸੀ. ਕਲੀਅਰ ਨਾ ਹੋਣ ਕਰਕੇ ਅਜੇ ਅਕਾਲੀ ਦਲ ਵਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਨਹੀਂ ਕੀਤਾ ਜਾ ਰਿਹਾ ਹੈ। ਉਹਨਾਂ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਹੀ ਸ਼ੰਕ ਸੀਕਿ ਜਦੋਂ ਇਹ 21 ਤਰੀਕ ਚੋਣਾਂ ਦੀ ਤੈਅ ਕੀਤੀ ਗਈ ਹੈ ਤਾਂ ਸਰਕਾਰ ਆਪਣੇ ਹਥਕੰਢੇ ਵਰਤੇਗੀ। ਅਕਾਲੀ ਆਗੂਆਂ ਨੇ ਕਿਹਾ ਕਿ ਸਾਡੇ ਉਮੀਦਵਾਰ ਚੋਣ ਮੈਦਾਨ ਵਿੱਚ ਡਟਣਗੇ ਤੇ ਜੇਕਰ ਐਨ. ਓ. ਸੀ. ਮਾਮਲੇ ਵਿੱਚ ਅੜਿੱਕਾ ਪਾਇਆ ਗਿਆ ਤਾਂ ਰੋਸ ਧਰਨੇ ਵੀ ਲਗਾਏ ਜਾਣਗੇ।