
ਅਕਾਲੀ ਦਲ ਨੇ ਫੜਾਏ ਨੌਜਵਾਨਾਂ ਦੇ ਹੱਥਾਂ `ਚ ਰੁਜ਼ਗਾਰ ਦੀ ਥਾਂ ਟੀਕੇ : ਚੀਮਾ
- by Jasbeer Singh
- July 2, 2025

ਅਕਾਲੀ ਦਲ ਨੇ ਫੜਾਏ ਨੌਜਵਾਨਾਂ ਦੇ ਹੱਥਾਂ `ਚ ਰੁਜ਼ਗਾਰ ਦੀ ਥਾਂ ਟੀਕੇ : ਚੀਮਾ ਚੰਡੀਗੜ੍ਹ, 2 ਜੁਲਾਈ 2025 : ਪੰਜਾਬ ਵਿਚ ਅਕਾਲੀ ਦਲ ਵਲੋਂ ਰੁਜ਼ਗਾਰ ਦੀ ਥਾਂ ਨੌਜਵਾਨਾਂ ਦੇ ਹੱਥਾਂ `ਚ ਟੀਕੇ ਫੜਾਉਣ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਨੇ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੀ ਜਵਾਨੀ ਨੂੰ ਬਰਬਾਦ ਕੀਤਾ ਹੈ। ਪੰਜਾਬ ਦੇ ਲੋਕਾਂ ਨੂੰ ਨਸਿਆਂ ਦਾ ਆਦੀ ਬਣਾਉਣਾ ਚਾਹੁੰਦੇ ਸਨ ਚੀਮਾ ਆਖਿਆ ਕਿ ਅਕਾਲੀ ਦਲ 1920 ਤੋਂ ਪੰਜਾਬ ਵਿੱਚ ਪੰਥ ਨੂੰ ਬਚਾਉਣ ਲਈ ਸਿੱਖਾਂ ਨੂੰ ਅੱਗੇ ਲਿਜਾਣ ਲਈ ਬਣਾਇਆ ਗਿਆ ਸੀ ਪਰ ਜਦੋਂ ਤੋਂ ਪ੍ਰਕਾਸ਼ ਸਿੰਘ ਬਾਦਲ ਪਰਿਵਾਰ ਨੇ ਸੱਤਾ ਸੰਭਾਲੀ ਹੈ ਉਹ ਪੰਜਾਬ ਦੇ ਲੋਕਾਂ ਨੂੰ ਨਸਿਆਂ ਦਾ ਆਦੀ ਬਣਾਉਣਾ ਚਾਹੁੰਦੇ ਸਨ, ਜਿਸ ਵਿੱਚ ਉਨ੍ਹਾਂ ਨੇ ਨਸਿਆਂ ਤੋਂ ਪੈਸਾ ਵੀ ਕਮਾਇਆ ਅਤੇ ਇਸਦੀ ਵਰਤੋਂ ਹੋਟਲ ਅਤੇ ਆਪਣੀਆਂ ਜਾਇਦਾਦਾਂ ਬਣਾਉਣ ਲਈ ਕੀਤੀ। ਨਸਿ਼ਆਂ ਵਿਰੁੱਧ ਸ਼ੁਰੁ ਕੀਤੀ ਮੁਹਿੰਮ ਤਿੰਨ ਮਹੀਨੇ ਪਹਿਲਾਂ ਜੰਗ ਵਿਚ ਗਈ ਬਦਲ ਵਿੱਤ ਮੰਤਰੀ ਚੀਮਾ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ ਉਸ ਦਿਨ ਤੋ਼ ਹੀ ਨਸਿਆਂ ਵਿਰੁੱਧ ਜੰਗ ਸ਼ੁਰੂ ਹੋ ਗਈ ਹੈ, ਜਿਸ ਤਹਿਤ ਲਗਭਗ 3 ਮਹੀਨੇ ਪਹਿਲਾਂ ਸ਼ੁਰੂ ਕੀਤੀ ਗਈ ਮੁਹਿੰਮ ਨੂੰ ਜੰਗ ਵਿੱਚ ਬਦਲ ਦਿੱਤਾ ਗਿਆ ਸੀ।ਉਨ੍ਹਾਂ ਦੱਸਿਆ ਕਿ ਫਿਰ ਡਰੋਨ ਵਿਰੋਧੀ ਸਿਸਟਮ ਲਗਾਇਆ ਗਿਆ ਸੀ ਜਿਸ ਵਿੱਚ ਦੂਜੀ ਲਾਈਨ ਸਥਾਪਤ ਕੀਤੀ ਗਈ ਸੀ, ਜਿਸ ’ਚ ਉਦੋਂ ਤੋਂ ਪੰਜਾਬ ਦੀਆਂ ਰਾਜਨੀਤਿਕ ਪਾਰਟੀਆਂ ਅਕਾਲੀ ਦਲ, ਕਾਂਗਰਸ, ਭਾਜਪਾ ਸਖ਼ਤ ਰਹੀਆਂ ਹਨ ਅਤੇ ਲਗਾਤਾਰ ਡਰੱਗ ਮਾਫੀਆ ਅਤੇ ਡਰੱਗ ਤਸਕਰਾਂ ਦੇ ਸਮਰਥਨ ਵਿੱਚ ਆਈਆਂ ਹਨ। ਜਿਸ ਵਿੱਚ ਅਕਾਲੀ ਦਲ, ਭਾਜਪਾ ਸਰਕਾਰ ਅਤੇ ਕਾਂਗਰਸ ਦੇ ਸਮੇਂ ਦਾ ਰਿਕਾਰਡ ਸਾਹਮਣੇ ਆ ਰਿਹਾ ਹੈ। ਆਪ ਪਾਰਟੀ ਦੇ ਵਿੱਤ ਮੰਤਰੀ ਚੀਮਾ ਨੇ ਆਖਿਆ ਕਿ ਬੇਅਦਬੀ ਅਕਾਲੀ ਦਲ ਦੀ ਆਪਣੀ ਸਰਕਾਰ ਦੇ ਸਮਾਂਕਾਲ ਦੌਰਾਨ ਹੋਈ ਸੀ ਅਤੇ ਫਿਰ ਇਨਸਾਫ਼ ਮੰਗਣ ਵਾਲਿਆਂ `ਤੇ ਗੋਲੀਆਂ ਚਲਾਈਆਂ ਗਈਆਂ ਸਨ ਅਤੇ ਇਸੇ ਪ੍ਰਕਿਰਿਆ ਤਹਿਤ ਅਕਾਲੀ ਦਲ ਨਸ਼ਾ ਤਸਕਰਾਂ ਨੂੰ ਬਚਾਓ ਮੁਹਿੰਮ ਵਿੱਚ ਲੱਗਾ ਹੋਇਆ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਵਿੱਚ ਕਾਨੂੰਨ ਦਾ ਰਾਜ ਤੋੜਨ ਵਿੱਚ ਲੱਗੇ ਹੋਏ ਹਨ। ਚੀਫ਼ ਜਸਟਿਸ ਹਾਈ ਕੋਰਟ ਨੂੰ ਅਪੀਲ ਕਰਨਗੇ ਕਿ ਹੁਕਮ ਦਿੱਤੇ ਜਾਣ ਪੰਜਾਬ ਦੀਆਂ ਅਦਾਲਤਾਂ ਨੂੰ ਅਕਾਲੀ ਦਲ ਦੀ ਬਾਕੀ ਪਾਰਟੀ ਤੋਂ ਖ਼ਤਰਾ ਹੈ ਤਾਂ ਜੋ ਉਨ੍ਹਾਂ ਨੂੰ ਰੋਕਿਆ ਜਾ ਸਕੇ।