post

Jasbeer Singh

(Chief Editor)

Entertainment

10 ਅਪ੍ਰੈਲ ਨੂੰ ਰਿਲੀਜ਼ ਹੋਵੇਗੀ Akshay ਤੇ Tiger ਦੀ ਫ਼ਿਲਮ, ਹੋਵੇਗਾ ਐਕਸ਼ਨ ਦਾ ਡਬਲ ਧਮਾਕਾ, ਪੜ੍ਹੋ ਹੋਰ ਜਾਣਕਾਰੀ

post-img

ਅਕਸ਼ੈਕੁਮਾਰ (Akshay Kumar) ਬਾਲੀਵੁਡ ਦਾ ਮਸ਼ਹੂਰ ਅਦਾਕਾਰ ਹੈ। ਉਹ ਹਰੇਕ ਸਾਲ ਫ਼ਿਲਮ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੰਦਾ ਹੈ। ਹੁਣ ਅਕਸ਼ੈ ਕੁਮਾਰ ਦੀ ਟਾਇਗਰ ਸ਼ਰਾਫ (Tager Shroff) ਦੇ ਨਾਲ ਫ਼ਿਲਮ ਆ ਰਹੀ ਹੈ। ਇਸ ਫ਼ਿਲਮ ਦਾ ਨਾਂ ‘ਬੜੇ ਮੀਆਂ ਛੋਟੇ ਮੀਆਂ’ (Bade Miya Chote Miya) ਹੈ। ਇਹ ਫ਼ਿਲਮ 10 ਅਪ੍ਰੈਲ ਨੂੰ ਸਿਨੇਮੇ ਘਰਾਂ ਵਿਚ ਰਿਲੀਜ਼ ਹੋਵੇਗੀ। ਇਹ ਇਕ ਐਕਸ਼ਨ ਫ਼ਿਲਮ ਹੈ। ਇਸ ਵਿਚ ਵੱਖਰੀ ਤਰ੍ਹਾਂ ਦਾ ਐਕਸ਼ਨ ਦਿਖਾਇਆ ਗਿਆ ਹੈ। ਇਸ ਫ਼ਿਲਮ ਵਿਚ ਉਹ ਐਕਸ਼ਨ ਸੀਨ ਵੀ ਹਨ, ਜੋ ਪਹਿਲਾਂ ਕਿਸੇ ਭਾਰਤੀ ਫ਼ਿਲਮ ਵਿਚ ਦਿਖਾਏ ਨਹੀਂ ਗਏ।ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ‘ਬੜੇ ਮੀਆਂ ਛੋਟੇ ਮੀਆਂ’ (Bade Miya Chote Miya) ਫ਼ਿਲਮ ਨੂੰ ਅਲੀ ਅੱਬਾਸ ਜ਼ਫਰ ਦੁਆਰਾ ਡਾਇਰੈਕਟ ਕੀਤਾ ਗਿਆ ਹੈ। ਅਲੀ ਅੱਬਾਸ ਜ਼ਫਰ ਨੇ ਇਕ ਇੰਟਰਵਿਊ ਵਿਚ ਕਿਹਾ ਕਿ ਇਸ ਫ਼ਿਲਮ ਦੀ ਸ਼ੂਟਿੰਗ ਅਸਲ ਲੋਕੇਸ਼ਨਾਂ ਉੱਤੇ ਹੋਈ ਹੈ। ਜਿਸ ਕਰਕੇ ਇਹ ਫ਼ਿਲਮ ਬਹੁਤ ਹੀ ਰੀਲਿਸਟਕ ਅਨੁਭਵ ਦੇਵੇਗੀ। ਦਰਸ਼ਕਾਂ ਨੂੰ ਇਸ ਫ਼ਿਲਮ ਦੀ ਸਟੋਰੀ ਤੇ ਐਕਸ਼ਨ ਦੋਵੇਂ ਹੀ ਚੰਗੇ ਲੱਗਣਗੇ ਅਤੇ ਇਹ ਉਨ੍ਹਾਂ ਦੀਆਂ ਨਾ ਭੁੱਲਣ ਯੋਗ ਯਾਦਾਂ ਦਾ ਹਿੱਸਾ ਬਣੇਗੀ।ਇਸਦੇ ਨਾਲ ਹੀ ਨਿਰਦੇਸ਼ਕ ਅਲੀ ਅੱਬਾਸ ਜ਼ਫਰ (Ali Abbas Zafar) ਨੇ ਦੱਸਿਆ ਕਿ ਕਿਸੇ ਵੀ ਫ਼ਿਲਮ ਨੂੰ ਬਣਾਉਣ ਵੇਲੇ ਫ਼ਿਲਮ ਦਾ ਬਜਟ ਅਹਿਮ ਰੋਲ ਅਦਾ ਕਰਦਾ ਹੈ। ਜੇਕਰ ਤੁਸੀਂ ਚੰਗੀ ਫ਼ਿਲਮ ਬਣਾਉਣਾ ਚਾਹੁੰਦੇ ਹੋ, ਤਾਂ ਉਸਦੇ ਲਈ ਬਜਟ ਵੀ ਵਧੇਰੇ ਚਾਹੀਦਾ ਹੈ। ਜੇਕਰ ਤੁਸੀਂ ਦਰਸ਼ਕਾਂ ਨੂੰ ਇਕ ਸ਼ਾਨਦਾਰ ਫ਼ਿਲਮ ਦਿਖਾਉਣਾ ਚਾਹੁੰਦੇ ਹੋ ਤਾਂ ਤੁਹਾਨੂੰ ਫ਼ਿਲਮ ਉੱਤੇ ਪੈਸਾ ਖ਼ਰਚ ਕਰਨਾ ਪਵੇਗਾ। ਬਜਟ ਦੀ ਕਮੀਂ ਨਾਲ ਫ਼ਿਲਮ ਵਿਚ ਕਈ ਕਮੀਆਂ ਰਹਿ ਜਾਂਦੀਆਂ ਹਨ।ਅਲੀ ਅੱਬਾਸ ਜ਼ਫਰ ਨੇ ਦੱਸਿਆ ਕਿ ਐਕਸ਼ਨ ਫ਼ਿਲਮਾਂ ਬਹੁਤ ਪੈਸੇ ਦੀ ਮੰਗ ਕਰਦੀਆਂ ਹਨ। ਉਨ੍ਹਾਂ ਨੇ ਇਕ ਉਦਾਹਰਣ ਦਿੰਦੇ ਹੋਏ ਕਿਹਾ ਕਿ ਜੇਕਰ ਤੁਸੀਂ ਮੋਟਰਸਾਈਕਲ ਸਟੰਟ ਕਰਨਾ ਚਾਹੁੰਦੇ ਹੋ ਅਤੇ ਹਰ ਬਾਈਕ ਦੀ ਕੀਮਤ 4 ਲੱਖ ਰੁਪਏ ਹੈ ਅਤੇ ਜੇਕਰ ਸਟੰਟ ਗ਼ਲਤ ਹੋ ਜਾਂਦਾ ਹੈ, ਤਾਂ ਤੁਹਾਨੂੰ ਤੁਰੰਤ 4 ਲੱਖ ਰੁਪਏ ਦਾ ਨੁਕਸਾਨ ਹੋਵੇਗਾ। ਜੇਕਰ ਤੁਸੀਂ 30-40 ਲੱਖ ਰੁਪਏ ਦੀ ਕਾਰ ਨਾਲ ਸਟੰਟ ਕਰ ਰਹੇ ਹੋ ਅਤੇ ਜੇਕਰ ਤੁਸੀਂ ਇਸ ਦੌਰਾਨ ਕਾਰਨ ਨੂੰ ਨੁਕਸਾਨ ਪਹੁੰਚਾ ਦਿੰਦੇ ਹੋ ਤਾਂ ਤੁਹਾਡਾ ਲੱਖਾਂ ਵਿਚ ਨੁਕਸਾਨ ਹੋ ਸਕਦਾ ਹੈ। ਇਸ ਕਰਕੇ ਹੀ ਐਕਸ਼ਨ ਫ਼ਿਲਮਾਂ ਵਧੇਰੇ ਬਜਟ ਦੀ ਮੰਗ ਕਰਦੀਆਂ ਹਨ।ਫ਼ਿਲਮ ‘ਬੜੇ ਮੀਆਂ ਛੋਟੇ ਮੀਆਂ’ ਬਾਰੇ ਜਾਣਕਾਰੀ ਦਿੰਦਿਆਂ ਨਿਰਦੇਸ਼ਕ ਅਲੀ ਅੱਬਾਸ ਜ਼ਫਰ ਨੇ ਕਿਹਾ ਕਿ ਇਸ ਫ਼ਿਲਮ ਵਿਚ ਕੁਝ ਅਜਿਹੇ ਸਟੰਟ ਵੀ ਕੀਤੇ ਗਏ ਹਨ, ਜਿਨ੍ਹਾਂ ‘ਤੇ ਇਕ ਦਿਨ ਦਾ ਖਰਚ 3-4 ਕਰੋੜ ਰੁਪਏ ਸੀ। ਸਾਰੇ ਸਾਜ਼ੋ-ਸਾਮਾਨ, ਸਾਰੇ ਟੈਕਨੀਸ਼ੀਅਨ ਅਤੇ ਸਾਰੇ ਹੈਲੀਕਾਪਟਰ ਦੇ ਨਾਲ, ਸਭ ਕੁਝ ਬਹੁਤ ਮਹਿੰਗਾ ਸੀ। ਜ਼ਿਕਰਯੋਗ ਹੈ ਕਿ ਇਸ ਫ਼ਿਲਮ ਦੇ ਨਿਰਮਾਣ ਵਿਚ ਵਾਸੂ ਭਗਨਾਨੀ, ਦੀਪਸ਼ਿਖਾ ਦੇਸ਼ਮੁਖ, ਜੈਕੀ ਭਗਨਾਨੀ, ਹਿਮਾਂਸ਼ੂ ਕਿਸ਼ਨ ਮਹਿਰਾ ਦੀ ਵੀ ਅਹਿਮ ਭੂਮਿਕਾ ਹੈ। ਫ਼ਿਲਮ ‘ਚ ਅਕਸ਼ੇ ਕੁਮਾਰ, ਟਾਈਗਰ ਸ਼ਰਾਫ, ਪ੍ਰਿਥਵੀਰਾਜ ਸੁਕੁਮਾਰਨ, ਸੋਨਾਕਸ਼ੀ ਸਿਨਹਾ, ਅਲਾਇਆ ਐੱਫ ਅਤੇ ਮਾਨੁਸ਼ੀ ਛਿੱਲਰ ਅਹਿਮ ਰੋਲ ਨਿਭਾ ਰਹੇ ਹਨ। ਇਹ ਫ਼ਿਲਮ ਕਈ ਭਾਸ਼ਾਵਾਂ ਵਿਚ ਰਿਲੀਜ਼ ਹੋਵੇਗੀ। ਜਿਸ ਵਿਚ ਹਿੰਦੀ, ਤਾਮਿਲ, ਤੇਲਗੂ, ਮਲਿਆਲਮ ਅਤੇ ਕੰਨੜ ਸ਼ਾਮਿਲ ਹਨ। ਬਾਲੀਵੁਡ ਅਪਡੇਟਸ, ਫ਼ਿਲਮ ਬੜੇ ਮੀਆਂ ਛੋਟੇ ਮੀਆਂ, ਬੜੇ ਮੀਆਂ ਛੋਟੇ ਮੀਆਂ ਕਦੋਂ ਹੋਵੇਗੀ ਰਿਲੀਜ਼, ਬੜੇ ਮੀਆਂ ਛੋਟੇ ਮੀਆਂ ਫ਼ਿਲਮ ਦਾ ਬਜਟ, ਬੜੇ ਮੀਆਂ ਛੋਟੇ ਮੀਆਂ ਦਾ ਨਿਰਦੇਸ਼ਕ, ਬੜੇ ਮੀਆਂ ਛੋਟੇ ਮੀਆਂ ਦੇ ਪ੍ਰਮੁੱਖ ਅਦਾਕਾਰ, ਅਦਾਕਾਰ ਅਕਸ਼ੈ ਕੁਮਾਰ, ਅਦਾਕਾਰ ਟੈਗਰ ਸ਼ਰਾਫ, ਨਿਰਦੇਸ਼ਕ ਅਲੀ ਅੱਬਾਸ ਜ਼ਫਰ

Related Post