ਐਲਕੇਮ ਲੈਬਜ਼ ਨੂੰ ਜੀ. ਐੱਸ. ਟੀ. ਵਿਭਾਗ ਤੋਂ ਮਿਲਿਆ ਨੋਟਿਸ ਨਵੀਂ ਦਿੱਲੀ, 7 ਦਸੰਬਰ 2025 : ਦਵਾਈ ਕੰਪਨੀ ਐਲਕੇਮ ਲੈਬਾਰਟਰੀਜ਼ ਨੂੰ ਉੱਤਰਾਖੰਡ ਜੀ. ਐੱਸ. ਟੀ. ਵਿਭਾਗ ਵੱਲੋਂ 27.14 ਲੱਖ ਰੁਪਏ ਦੇ ਵਸਤੂ ਅਤੇ ਸੇਵਾ ਕਰ (ਜੀ. ਐੱਸ. ਟੀ.) ਦੀ ਮੰਗ ਨੂੰ ਲੈ ਕੇ ਨੋਟਿਸ ਮਿਲਿਆ ਹੈ। ਕੰਪਨੀ ਨੇ ਕਿਹਾ ਕਿ ਉਸ ਨੂੰ ਵਿੱਤੀ ਸਾਲ 2018-2019 ਤੋਂ 2022-2023 ਦੀ ਮਿਆਦ ਲਈ ਦੇਹਰਾਦੂਨ ਸੈਂਟਰਲ ਜੀ. ਐੱਸ. ਟੀ. ਡਵੀਜ਼ਨ ਤੋਂ ਹੁਕਮ ਮਿਲਿਆ ਹੈ, ਜਿਸ `ਚ 27,79,266 ਰੁਪਏ ਦੇ ਜੁਰਮਾਨੇ ਨਾਲ 27,14,603 ਰੁਪਏ ਦੇ ਜੀ. ਐੱਸ. ਟੀ. ਦੀ ਮੰਗ ਕੀਤੀ ਗਈ ਹੈ। ਕੰਪਨੀ ਦੇਵੇਗੀ ਜੀ. ਐਸ. ਟੀ. ਮੰਗ ਦੇ ਹੁਕਮ ਨੂੰ ਯੋਗ ਮੰਚ ਤੇ ਚੁਣੌਤੀ ਕੰਪਨੀ ਨੇ ਕਿਹਾ ਕਿ ਅਧਿਕਾਰੀਆਂ ਨੇ ਕੇਂਦਰੀ ਵਸਤੂ ਅਤੇ ਸੇਵਾ ਕਰ (ਸੀ. ਜੀ. ਐੱਸ. ਟੀ.)/ਕੇਂਦਰੀ ਵਸਤੂ ਅਤੇ ਸੇਵਾ ਕਰ (ਐੱਸ. ਜੀ. ਐੱਸ. ਟੀ.)/ਏਕੀਕ੍ਰਿਤ ਵਸਤੂ ਅਤੇ ਸੇਵਾ ਕਰ (ਆਈ. ਜੀ. ਐੱਸ. ਟੀ.) ਐਕਟ 2017 ਦੇ ਲਾਗੂ ਪ੍ਰਬੰਧਾਂ ਤਹਿਤ ਲਾਗੂ ਵਿਆਜ ਦੀ ਵੀ ਮੰਗ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ਜੀ. ਐੱਸ. ਟੀ. ਦੀ ਮੰਗ ਦੇ ਹੁਕਮ ਨਾਲ ਸਹਿਮਤ ਨਹੀਂ ਹੈ ਅਤੇ ਇਸ ਨੂੰ ਯੋਗ ਮੰਚ `ਤੇ ਚੁਣੌਤੀ ਦੇਵੇਗੀ।
