
ਅਮਰਜੀਤ ਸਿੰਘ ਨੇ ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੂੰ ਪਹੁੰਚਾਇਆ ਹਸਪਤਾਲ
- by Jasbeer Singh
- September 17, 2024

ਅਮਰਜੀਤ ਸਿੰਘ ਨੇ ਸੜਕ ਹਾਦਸੇ ’ਚ ਜ਼ਖ਼ਮੀ ਵਿਅਕਤੀ ਨੂੰ ਪਹੁੰਚਾਇਆ ਹਸਪਤਾਲ ਪਟਿਆਲਾ, 17 ਅਗਸਤ ( ) : ਪੱਤਰਕਾਰਤਾ ਵਿੱਚ ਸਮਾਜ ਪ੍ਰਤੀ ਸੇਵਾ ਕਰ ਰਹੇ ਅਮਰਜੀਤ ਸਿੰਘ ਸਰਤਾਜ ਵੱਲੋਂ ਬੀਤੇ ਦਿਨੀਂ ਨਾਭਾ ਰੋਡ ਵਿਖੇ ਹਾਦਸੇ ਦੌਰਾਨ ਜ਼ਖ਼ਮੀ ਹੋਏ ਵਿਅਕਤੀ ਦੀ ਜਾਨ ਬਚਾਈ ਅਤੇ ਉਸ ਨੂੰ ਹਸਪਤਾਲ ਪਹੁੰਚਾਇਆ। ਇਸ ਮੌਕੇ ਅਮਰਜੀਤ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਨਾਭਾ ਰੋਡ ਵਿਖੇ ਗੱਡੀ ਤੇ ਮੋਟਰਸਾਈਕਲ ਵਿਚਕਾਰ ਟੱਕਰ ਹੋਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ, ਜੋ ਆਪਣੇ ਪਰਿਵਾਰ ਨਾਲ ਕੋਈ ਕੰਮ ਲਈ ਜਾ ਰਿਹਾ ਸੀ ਤੇ ਉਸ ਦਾ ਐਕਸੀਡੈਂਟ ਹੋ ਗਿਆ। ਉਸ ਸਮੇਂ ਮੈਂ ਆਪਣੇ ਘਰ ਜਾ ਰਿਹਾ ਸੀ ਸੀ ਤਾਂ ਰਸਤੇ ਵਿਚ ਇਹ ਹਾਦਸੇ ਹੋਇਆ ਦੇਖਿਆ ਤਾਂ ਮੈਂ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਉਸ ਜ਼ਖ਼ਮੀ ਵਿਅਕਤੀ ਨੂੰ ਗੱਡੀ ਵਿਚ ਲਿਜਾ ਕੇ ਹਸਪਤਾਲ ਲਿਜਾਇਆ ਗਿਆ ਤੇ ਉਸ ਦਾ ਇਲਾਜ ਸ਼ੁਰੂ ਕਰਵਾਇਆ। ਉਸ ਤੋਂ ਬਾਅਦ ਉਸ ਦੇ ਪਿੰਡ ਛੱਡਿਆ ਗਿਆ। ਅਮਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਸੜਕ ਹਾਦਸੇ ਦੌਰਾਨ ਜ਼ਖ਼ਮੀਆਂ ਦੀ ਮਦਦ ਕਰਨੀ ਚਾਹੀਦੀ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਹਾ ਗਿਆ ਹੈ ਕਿ ਜੇਕਰ ਸੜਕ ਹਾਦਸੇ ਦੌਰਾਨ ਕੋਈ ਵਿਅਕਤੀ ਜ਼ਖ਼ਮੀ ਹੋ ਜਾਂਦਾ ਹੈ ਤਾਂ ਉਸ ਨੂੰ ਨੇੜਲੇ ਹਸਪਤਾਲ ਪਹੁੰਚਾ ਕੇ ਉਸ ਦਾ ਇਲਾਜ ਕਰਵਾਇਆ ਜਾਵੇ।