post

Jasbeer Singh

(Chief Editor)

National

ਪਿਆਜ਼ਾਂ ਦੀ ਡਿੱਗਦੀ ਕੀਮਤ ਦੇ ਚਲਦਿਆਂ ਕਿਸਾਨ ਨੇ ਪਹਿਣਾਇਆ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ

post-img

ਪਿਆਜ਼ਾਂ ਦੀ ਡਿੱਗਦੀ ਕੀਮਤ ਦੇ ਚਲਦਿਆਂ ਕਿਸਾਨ ਨੇ ਪਹਿਣਾਇਆ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ ਨਾਸਿਕ : ਭਾਰਤ ਦੇਸ਼ ਦੇ ਸੂਬੇ ਮਹਾਰਾਸ਼ਟਰ ਦੇ ਸ਼ਹਿਰ ਨਾਸਿਕ ਦੇ ਬਗਲਾਨ ਤਾਲੁਕਾ ਵਿਚ ਇਕ ਸਮਾਗਮ ’ਚ ਇਕ ਕਿਸਾਨ ਨੇ ਮਹਾਰਾਸ਼ਟਰ ਦੇ ਮੱਛੀ ਪਾਲਣ ਮੰਤਰੀ ਨਿਤੇਸ਼ ਰਾਣੇ ਨੂੰ ਪਿਆਜ਼ਾਂ ਦਾ ਹਾਰ ਪਹਿਨਾਇਆ । ਰੈਲੀ ਵਿਚ ਸ਼ਾਮਲ ਇਕ ਕਿਸਾਨ ਨੇ ਜ਼ਿਲ੍ਹੇ ’ਚ ਪਿਆਜ਼ ਦੀਆਂ ਡਿੱਗਦੀਆਂ ਕੀਮਤਾਂ ਦੇ ਵਿਰੋਧ ਵਿਚ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ, ਇਸ ਨਾਲ ਅਚਾਨਕ ਦਹਿਸ਼ਤ ਦਾ ਮਾਹੌਲ ਬਣ ਗਿਆ ਅਤੇ ਬਗਲਾਨ ਤਾਲੁਕਾ ਦੀ ਜੈਖੇੜਾ ਪੁਲਿਸ ਨੇ ਤੁਰਤ ਕਿਸਾਨ ਨੂੰ ਹੇਠਾਂ ਖਿੱਚ ਲਿਆ ਅਤੇ ਕੁਝ ਘੰਟਿਆਂ ਲਈ ਹਿਰਾਸਤ ਵਿਚ ਰਖਿਆ। ਨਿਤੇਸ਼ ਰਾਣੇ ਬਗਲਾਨ ਤਾਲੁਕਾ ਦੇ ਚਿਰਾਈ ਪਿੰਡ ’ਚ ਸਨ, ਜਿੱਥੇ ਉਹ ਸੋਮਵਾਰ ਰਾਤ ਕਰੀਬ 9 ਵਜੇ ‘ਸੰਤ ਨਿਵਰਤੀਨਾਥ ਮਹਾਰਾਜ ਦੇ ਪਾਦੁਕਾ ਦਰਸ਼ਨ’ ਲਈ ਆਯੋਜਤ ਪ੍ਰੋਗਰਾਮ ’ਚ ਲੋਕਾਂ ਨੂੰ ਸੰਬੋਧਨ ਕਰ ਰਹੇ ਸਨ । ਇਸ ਤੋਂ ਬਾਅਦ ਮਹਿੰਦਰ ਲਹੂ ਸੂਰਿਆਵੰਸ਼ੀ ਨਾਂ ਦਾ ਕਿਸਾਨ ਸਟੇਜ ’ਤੇ ਪਹੁੰਚਿਆ ਅਤੇ ਮੰਤਰੀ ਨੂੰ ਪਿਆਜ਼ ਦਾ ਹਾਰ ਪਹਿਨਾਇਆ । ਉਸ ਨੇ ਲੋਕਾਂ ਨੂੰ ਸੰਬੋਧਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਪੁਲਸ ਨੇ ਉਸ ਨੂੰ ਰੋਕ ਦਿਤਾ।ਪੁਲਸ ਨੇ ਕਿਸਾਨ ਵਿਰੁਧ ਭਾਰਤੀ ਨਿਆਂਇਕ ਸੰਹਿਤਾ ਦੀ ਧਾਰਾ 223 ਤਹਿਤ ਕੇਸ ਦਰਜ ਕਰ ਲਿਆ ਹੈ । ਪੁਲਸ ਨੇ ਦਸਿਆ ਕਿ ਕਿਸਾਨ ਨੂੰ ਕੁਝ ਘੰਟਿਆਂ ਲਈ ਹਿਰਾਸਤ ਵਿਚ ਲਿਆ ਗਿਆ ਅਤੇ ਨੋਟਿਸ ਦੇਣ ਮਗਰੋਂ ਛੱਡ ਦਿਤਾ ਗਿਆ ।

Related Post