post

Jasbeer Singh

(Chief Editor)

Latest update

ਖਡੂਰ ਸਾਹਿਬ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ ਅੰਮ੍ਰਿਤਪਾਲ ਸਿੰਘ

post-img

ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਸਬੰਧੀ ਐਲਾਨ ਅੱਜ ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਵੱਲੋਂ ਕੀਤਾ ਗਿਆ। ਹੈਰੀਟੇਜ ਸਟਰੀਟ ਵਿੱਚ ਗੁਰਦੁਆਰਾ ਸਾਰਾਗੜੀ ਨੇੜੇ ਚੱਲ ਰਹੇ ਧਰਨੇ ਵਾਲੀ ਥਾਂ ਤੋਂ ਇਸ ਸਬੰਧੀ ਐਲਾਨ ਕਰਦਿਆਂ ਮਾਤਾ ਬਲਵਿੰਦਰ ਕੌਰ ਨੇ ਆਖਿਆ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨ ਦੇ ਹੱਕ ਵਿੱਚ ਨਹੀਂ ਸੀ ਅਤੇ ਉਹ ਮਹਿਸੂਸ ਕਰਦੇ ਹਨ ਕਿ ਕੌਮ ਦੀਆਂ ਸਮੱਸਿਆਵਾਂ ਤੇ ਮਸਲੇ ਹੱਲ ਕਰਨ ਲਈ ਰਣਨੀਤੀ ਬਦਲੀ ਜਾਵੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਨੌਜਵਾਨਾਂ ’ਤੇ ਕੀਤੇ ਜਾ ਰਹੇ ਜ਼ੁਲਮ ਨੂੰ ਠੱਲ੍ਹਣ, ਧਰਮ ਪ੍ਰਚਾਰ ਦੀ ਲਹਿਰ ਨੂੰ ਪ੍ਰਚੰਡ ਰੂਪ ਦੇਣ ਅਤੇ ਐੱਨਐੱਸਏ ਖਤਮ ਕਰਨ ਸਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਇਸ ਬਹਿਸ ਦੌਰਾਨ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੀ ਐਡਵੋਕੇਟ ਡਾ. ਸ਼ੈਲੀ ਵਰਮਾ, ਜਗਤਾਰ ਸਿੰਘ ਮੂਸਾ ਵੱਲੋਂ ਸਥਾਨਕ ਐਡਵੋਕੇਟ ਪ੍ਰੇਮਨਾਥ ਨੇ ਬਹਿਸ ਕੀਤੀ ਜਦੋਂ ਕਿ ਗੈਂਗਸਟਰ ਲਾਰੈਂਸ ਬਿਸ਼ਨੋਈ, ਚਰਨਜੀਤ ਚੇਤਨ ਦੇ ਐਡਵੋਕੇਟ ਰਘਵੀਰ ਸਿੰਘ ਬਹਿਣੀਵਾਲ ਕਿਸੇ ਹੋਰ ਅਦਾਲਤੀ ਕੇਸ ਦੇ ਰੁਝੇਵੇਂ ਕਾਰਨ ਮਾਨਸਾ ਦੀ ਅਦਾਲਤ ਵਿੱਚ ਨਹੀਂ ਪੁੱਜੇ ਸਕੇ

Related Post