
ਅੰਮ੍ਰਿਤਸਰ ਦੇ ਆਈ. ਆਈ. ਐਮ. ਕੈਂਪਸ ਵਿਚ ਨਿਹੰਗਾਂ ਨੇ ਦਾਖਲ ਹੋ ਕੇ ਪਾਇਆ ਭੜਥੂ
- by Jasbeer Singh
- July 14, 2024

ਅੰਮ੍ਰਿਤਸਰ ਦੇ ਆਈ. ਆਈ. ਐਮ. ਕੈਂਪਸ ਵਿਚ ਨਿਹੰਗਾਂ ਨੇ ਦਾਖਲ ਹੋ ਕੇ ਪਾਇਆ ਭੜਥੂ ਅੰਮ੍ਰਿਤਸਰ, 14 ਜੁਲਾਈ : ਗੁਰੂ ਕੀ ਨਗਰੀ ਅੰਮ੍ਰਿਤਸਰ ਵਿਖੇ ਬਣੇ ਇੰਡੀਅਨ ਇੰਸਟੀਚਿਊਟ ਆਫ ਮੈਨੇਜਮੈਂਟ ਦੇ ਕੈਂਪਸ ਵਿਚ ਦਾਖਲ ਹੋ ਕੇ ਕੁੱਝ ਨਿਹੰਗ ਸਿੰਘਾ ਵਲੋਂ ਹੰਗਾਮਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਭਰੋਸੇਯੋਗ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਿਆ ਕਿ ਜਦੋਂ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਰੋਕਣ ਦੀ ਕੋਸਿਸ਼ ਕੀਤੀ ਤਾਂ ਨਿਹੰਗ ਉਨ੍ਹਾਂ ਦੀ ਕੁੱਟਮਾਰ ਕਰਕੇ ਫਰਾਰ ਹੋ ਗਿਆ ਇਹ ਦੋੋਸ਼ ਵੀ ਲਗਾਏ ਜਾ ਰਹੇ ਹਨ । ਸੂਤਰਾਂ ਮੁਤਾਬਿਕ ਕਿਹਾ ਇਹ ਵੀ ਜਾ ਰਿਹਾ ਕਿ ਸਿਗਰੇਟ ਪੀਣ ਤੋਂ ਰੋਕਣ ਦੇ ਮਾਮਲੇ ਕਰਕੇ ਗੱਲ ਹੰਗਾਮੇ ਤਕ ਪਹੁੰਚ ਗਈ ਸੀ। ਇਸ ਤੋਂ ਬਾਅਦ ਨਿਹੰਗ ਵਿਦਿਆਰਥੀਆਂ ਨਾਲ ਭਰੀ ਬੱਸ ‘ਚ ਦਾਖਲ ਹੋ ਗਏ ਅਤੇ ਤਲਵਾਰ ਕੱਢ ਕੇ ਉਨ੍ਹਾਂ ਨੂੰ ਵੱਢਣ ਦੀਆਂ ਧਮਕੀਆਂ ਦੇਣ ਲੱਗਿਆ। ਉੱਥੇ ਮੌਜੂਦ ਕੁਝ ਵਿਦਿਆਰਥੀਆਂ ਨੇ ਘਟਨਾ ਦੀ ਵੀਡੀਓ ਬਣਾ ਲਈ।ਫਿਲਹਾਲ ਘਟਨਾ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਏਡੀਸੀਪੀ ਅਭਿਮਨਿਊ ਰਾਣਾ ਨੇ ਦੱਸਿਆ ਕਿ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।