
ਅੰਮ੍ਰਿਤਸਰ ਤੋਂ ਸ਼ਿਮਲਾ ਗਈ ਫਲਾਈਟ ਬਿਨਾਂ ਯਾਤਰੀ ਉਤਾਰੇ ਵਾਪਸ ਆਈ, ਯਾਤਰੀਆਂ ਨੇ ਕੀਤੀਆਂ ਹੰਗਾਮਾ
- by Jasbeer Singh
- March 26, 2024

ਏਅਰਲਾਈਨ ਨੇ ਸਿਰਫ ਇਹ ਕਹਿ ਕੇ ਤਸੱਲੀ ਦਿੱਤੀ ਕਿ ਮੌਸਮ ਖ਼ਰਾਬ ਹੋਣ ਕਾਰਨ ਫਲਾਈਟ ਬਿਨਾਂ ਲੈਂਡਿੰਗ ਵਾਪਸ ਲਿਆਉਣੀ ਪਈ। ਹਵਾਈ ਅੱਡੇ ’ਤੇ ਯਾਤਰੀਆਂ ਵੱਲੋਂ ਹੰਗਾਮਾ ਵੀ ਕੀਤਾ ਗਿਆ, ਪਰ ਏਅਰਲਾਈਨ ਵੱਲੋਂ ਕਿਸੇ ਨੇ ਪੱਲਾ ਨਹੀਂ ਫੜਾਇਆ। ਯਾਤਰੀਆਂ ਦੇ ਚਿਹਰਿਆਂ ਤੇ ਮਾਯੂਸੀ ਨਜ਼ਰ ਆ ਰਹੀ ਸੀ...ਅੰਮ੍ਰਿਤਸਰ ਤੋਂ ਸ਼ਿਮਲਾ ਗਈ ਫਲਾਈਟ ਨੰਬਰ 9-ਐੱਲ-812 ਅਲਾਇਸ ਏਅਰਲਾਈਨ ਯਾਤਰੀ ਲੈ ਕੇ 10 ਵਜੇ ਸ਼ਿਮਲਾ ਲਈ ਰਵਾਨਾ ਹੋਈ ਅਤੇ ਬਿਨਾਂ ਯਾਤਰੀਆਂ ਨੂੰ ਉਤਾਰੇ ਸ਼ਿਮਲੇ ਨੇੜਿਓਂ ਹੋ ਕੇ 11 ਵਜੇ ਦੇ ਕਰੀਬ ਅੰਮ੍ਰਿਤਸਰ ਵਾਪਸ ਆ ਗਈ। ਯਾਤਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਸਾਰੇ ਯਾਤਰੀ ਬਹੁਤ ਪੇ੍ਰਸ਼ਾਨ ਸਨ। ਅਨੇਕਾਂ ਯਾਤਰੀਆਂ ਨੇ ਹੋਟਲ ਵੀ ਬੁਕਿੰਗ ਕਰਵਾਏ ਸਨ, ਜਿਨ੍ਹਾਂ ਦੇ ਪੈਸੇ ਖ਼ਰਾਬ ਹੋ ਗਏ ਹਨ ਪਰ ਏਅਰਲਾਈਨ ਨੇ ਸਿਰਫ ਇਹ ਕਹਿ ਕੇ ਤਸੱਲੀ ਦਿੱਤੀ ਕਿ ਮੌਸਮ ਖ਼ਰਾਬ ਹੋਣ ਕਾਰਨ ਫਲਾਈਟ ਬਿਨਾਂ ਲੈਂਡਿੰਗ ਵਾਪਸ ਲਿਆਉਣੀ ਪਈ। ਹਵਾਈ ਅੱਡੇ ’ਤੇ ਯਾਤਰੀਆਂ ਵੱਲੋਂ ਹੰਗਾਮਾ ਵੀ ਕੀਤਾ ਗਿਆ, ਪਰ ਏਅਰਲਾਈਨ ਵੱਲੋਂ ਕਿਸੇ ਨੇ ਪੱਲਾ ਨਹੀਂ ਫੜਾਇਆ। ਯਾਤਰੀਆਂ ਦੇ ਚਿਹਰਿਆਂ ਤੇ ਮਾਯੂਸੀ ਨਜ਼ਰ ਆ ਰਹੀ ਸੀ।