post

Jasbeer Singh

(Chief Editor)

ਇਕ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ : ਕੰਗਨਾ ਰਣੌਤ

post-img

ਇਕ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ : ਕੰਗਨਾ ਰਣੌਤ ਨਵੀਂ ਦਿੱਲੀ : ਪ੍ਰਸਿੱਧ ਬਾਲੀਵੁੱਡ ਫਿ਼ਲਮ ਅਦਾਕਾਰਾ ਤੇ ਭਾਰਤੀ ਜਨਤਾ ਪਾਰਟੀ ਦੀ ਹਿਮਾਚਲ ਦੇ ਮੰਡੀ ਤੋਂ ਮੈਂਬਰ ਪਾਰਲੀਮੈਂਂਟ ਨੇ ਕੰਗਨਾ ਰਣੌਤ ਨੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਦੀ ਗੱਲ ਦਾ ਜਵਾਬ ਦਿੰਦਿਆਂ ਕਿਹਾ ਕਿ ਜਿਥੇ ਇਕ ਅਦਾਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ, ਉਥੇ ਕੁਝ ਲੋਕਾਂ ਨੇ ਮੇਰੀ ਫਿਲਮ ਨੂੰ ਲੈ ਕੇ ਬੰਦੂਕਾਂ ਤਾਣ ਲਈਆਂ ਹਨ, ਮੇਰੇ ਮੱਥੇ ਉਤੇ ਰੱਖ ਦਿੱਤੀਆਂ ਹਨ। ਮੈਂ ਇਨ੍ਹਾਂ ਤੋਂ ਡਰਨ ਵਾਲੀ ਨਹੀਂ। ਹੁਣ ਮੈਨੂੰ ਰੇਪ ਦੀਆਂ ਧਮਕੀਆਂ ਵੀ ਆ ਰਹੀਆਂ ਹਨ। ਉਹ ਆਖ ਰਹੇ ਹਨ ਕਿ ਕੰਗਨਾ ਨੂੰ ਪਤਾ ਹੈ ਕਿ ਰੇਪ ਕੀ ਹੁੰਦਾ ਹੈ। ਇਸ ਤਰ੍ਹਾਂ ਉਹ ਮੇਰੀ ਆਵਾਜ਼ ਨੂੰ ਨਹੀਂ ਦਬਾ ਸਕਦੇ।

Related Post