ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਭਰਤਪੁਰ ਥਾਣੇ ‘ਚ ਫੌਜ ਦੇ ਮੇਜਰ ਅਤੇ ਉਸ ਦੀ ਪ੍ਰੇਮਿਕਾ ਨੇ ਕਥਿਤ ਤੌਰ ‘ਤੇ ਪੁਲਸ ਕ
- by Jasbeer Singh
- September 16, 2024
ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਭਰਤਪੁਰ ਥਾਣੇ ‘ਚ ਫੌਜ ਦੇ ਮੇਜਰ ਅਤੇ ਉਸ ਦੀ ਪ੍ਰੇਮਿਕਾ ਨੇ ਕਥਿਤ ਤੌਰ ‘ਤੇ ਪੁਲਸ ਕਰਮਚਾਰੀਆਂ ‘ਤੇ ਕੀਤਾ ਹਮਲਾ ਉੜੀਸਾ : ਭਾਰਤ ਦੇਸ਼ ਦੇ ਸੂਬੇ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਵਿਖੇ ਐਤਵਾਰ ਨੂੰ ਭਰਤਪੁਰ ਥਾਣੇ ‘ਚ ਫੌਜ ਦੇ ਮੇਜਰ ਅਤੇ ਉਸ ਦੀ ਪ੍ਰੇਮਿਕਾ ਨੇ ਕਥਿਤ ਤੌਰ ‘ਤੇ ਪੁਲਸ ਕਰਮਚਾਰੀਆਂ ‘ਤੇ ਹਮਲਾ ਕੀਤਾ, ਜਿਸਦੇ ਚਲਦਿਆਂ ਚਾਰ ਕਾਂਸਟੇਬਲ ਅਤੇ ਇਕ ਮਹਿਲਾ ਸਬ-ਇੰਸਪੈਕਟਰ ਜ਼ਖਮੀ ਹੋ ਗਏ ਹਨ । ਫੌਜ ਦੇ ਮੇਜਰ ਦੀ ਪਛਾਣ ਗੁਰਬੰਤਾ ਸਿੰਘ ਵਜੋਂ ਹੋਈ ਹੈ ਜੋ ਕੋਲਕਾਤਾ ਵਿੱਚ 22 ਸਿੱਖ ਰੈਜੀਮੈਂਟ ਦਾ ਮੁਲਾਜ਼ਮ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮੇਜਰ ਦੀ ਪ੍ਰੇਮਿਕਾ ਨੂੰ ਸੜਕ ‘ਤੇ ਕਿਸੇ ਨੇ ਕਥਿਤ ਤੌਰ ਉਤੇ ਪਰੇਸ਼ਾਨ ਕੀਤਾ ਸੀ ਜਿਸ ਕਾਰਨ ਘਟਨਾ ਤੋਂ ਬਾਅਦ ਉਹ ਸਿ਼ਕਾਇਤ ਕਰਨ ਲਈ ਥਾਣੇ ਗਏ ਸਨ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਜ਼ੁਬਾਨੀ ਸਿ਼ਕਾਇਤ ਦੀ ਬਜਾਏ ਲਿਖਤੀ ਸਿ਼ਕਾਇਤ ਦਰਜ ਕਰਨ ਲਈ ਕਿਹਾ ਤਾਂ ਜੋ ਉਹ ਕੋਈ ਕਾਰਵਾਈ ਕਰ ਸਕਣ। ਹਾਲਾਂਕਿ ਸਿੰਘ ਨੇ ਉਨ੍ਹਾਂ ਨੂੰ ਦੋਸ਼ੀ ਨੂੰ ਪਹਿਲਾਂ ਫੜਨ ਲਈ ਕਿਹਾ ਕਿਉਂਕਿ ਉਹ ਭੱਜ ਸਕਦੇ ਸਨ ਅਤੇ ਉਹ ਬਾਅਦ ਵਿੱਚ ਲਿਖਤੀ ਸਿ਼਼ਕਾਇਤ ਦੇਣਗੇ। ਹਾਲਾਂਕਿ ਪੁਲਸ ਨੇ ਉਨ੍ਹਾਂ ਨੂੰ ਵਿਵਸਥਾ ਅਨੁਸਾਰ ਪਹਿਲਾਂ ਲਿਖਤੀ ਸ਼ਿਕਾਇਤ ਦਰਜ ਕਰਨ ਲਈ ਕਿਹਾ ।ਇਸ ਤੋਂ ਬਾਅਦ ਸਿੰਘ ਅਤੇ ਪੁਲਸ ਵਿਚਾਲੇ ਤਿੱਖੀ ਬਹਿਸ ਹੋਈ । ਇਸ ਤੋਂ ਬਾਅਦ ਉਹ ਭੜਕ ਗਏ ਅਤੇ ਪੁਲਸ ‘ਤੇ ਕਥਿਤ ਤੌਰ ‘ਤੇ ਹਮਲਾ ਕਰ ਦਿੱਤਾ। ਇਸ ਦੌਰਾਨ ਚਾਰ ਕਾਂਸਟੇਬਲ ਜ਼ਖ਼ਮੀ ਹੋ ਗਏ। ਸਿੰਘ ਦੀ ਪ੍ਰੇਮਿਕਾ ਵੱਲੋਂ ਕਥਿਤ ਤੌਰ ‘ਤੇ ਕੁੱਟਣ ਕਾਰਨ ਮਹਿਲਾ ਐਸਆਈ ਵੀ ਜ਼ਖ਼ਮੀ ਹੋ ਗਈ ਸੀ। ਇਸ ਸਬੰਧੀ ਥਾਣਾ ਭਰਤਪੁਰ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਬਾਅਦ ‘ਚ ਮੇਜਰ ਨੂੰ ਮੈਡੀਕਲ ਜਾਂਚ ਲਈ ਭੇਜਿਆ ਗਿਆ ਹੈ, ਜਿਸ ਤੋਂ ਬਾਅਦ ਉਸ ਨੂੰ ਅਦਾਲਤ ‘ਚ ਪੇਸ਼ ਕੀਤਾ ਜਾਵੇਗਾ। ਪੁਲਿਸ ਦੇ ਇਲਜ਼ਾਮ ਅਨੁਸਾਰ ਮੇਜਰ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਉਸ ਦੀ ਕਾਰ ਵਿੱਚ ਨਸ਼ੀਲੇ ਪਦਾਰਥ ਸਨ। ਦੱਸਿਆ ਜਾ ਰਿਹਾ ਹੈ ਕਿ ਐਡੀਸ਼ਨਲ ਡੀਐਸਪੀ ਨੇ ਮੌਕੇ ‘ਤੇ ਪਹੁੰਚ ਕੇ ਮਹਿਲਾ ਐਸਆਈ ਤੋਂ ਮਾਮਲੇ ਸਬੰਧੀ ਪੁੱਛਗਿੱਛ ਕੀਤੀ। ਘਟਨਾ ਦੀ ਅਗਲੇਰੀ ਜਾਂਚ ਜਾਰੀ ਹੈ।
