ਜਾਣੋ Pain Killer ਦਵਾਈਆਂ ਦਾ ਵੱਧ ਸੇਵਨ ਕਰਣ ਦਾ ਕਿ ਹੋ ਸਕਦਾ ਭਾਰੀ ਨੁਕਸਾਨ ?
- by Jasbeer Singh
- September 16, 2024
INFORMATION NEWS : ਜੇਕਰ ਤੁਸੀ ਵੀ ਹਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬੱਚਣਾ ਚਾਹੁੰਦੇ ਹੋ ਤਾਂ ਜਾਣੋ Pain Killer ਦਵਾਈਆਂ ਦਾ ਵੱਧ ਸੇਵਨ ਕਰਣ ਦਾ ਕਿ ਹੋ ਸਕਦੈ ਨੁਕਸਾਨ ...ਅੱਜਕੱਲ੍ਹ ਬਹੁਤ ਸਾਰੇ ਲੋਕ ਹਰ ਰੋਜ਼ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰ ਰਹੇ ਹਨ। ਹਲਕੇ ਦਰਦ ਹੋਣ ‘ਤੇ ਵੀ ਲੋਕ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਦੇ ਹਨ।ਪਰ ਕੀ ਤੁਸੀਂ ਜਾਣਦੇ ਹੋ ਕਿ ਦਰਦ ਨਿਵਾਰਕ ਦਵਾਈਆਂ ਦੀ ਜ਼ਿਆਦਾ ਵਰਤੋਂ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਲਗਾਤਾਰ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਨ ਨਾਲ ਦਿਲ ਦੇ ਦੌਰੇ (Heart Attack) ਅਤੇ ਸਟ੍ਰੋਕ ਦਾ ਖਤਰਾ ਵੱਧ ਜਾਂਦਾ ਹੈ। ਇਸ ਤੋਂ ਇਲਾਵਾ ਇਸ ਦੇ ਸਰੀਰ ‘ਤੇ ਹੋਰ ਵੀ ਕਈ ਮਾੜੇ ਪ੍ਰਭਾਵ ਹੁੰਦੇ ਹਨ।ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ ਜੋ ਅਕਸਰ ਦਰਦ ਨਿਵਾਰਕ ਦਵਾਈਆਂ ਦੀ ਵਰਤੋਂ ਕਰਦੇ ਹਨ, ਤਾਂ ਇਸ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜ਼ਰੂਰ ਜਾਣੋ। ਜੇਕਰ ਤੁਸੀਂ ਮਾਮੂਲੀ ਦਰਦ ਲਈ ਵੀ ਪੇਨ ਕਿਲਰ ਦੀ ਵਰਤੋਂ ਕਰ ਰਹੇ ਹੋ ਤਾਂ ਸਾਵਧਾਨ ਹੋ ਜਾਓ। ਦਰਅਸਲ, ਦਰਦ ਨਿਵਾਰਕ ਦਵਾਈਆਂ ਦੀ ਜ਼ਿਆਦਾ ਵਰਤੋਂ ਤੁਹਾਡੇ ਸਰੀਰ ‘ਤੇ ਮਾੜੇ ਪ੍ਰਭਾਵ ਪਾਉਂਦੀ ਹੈ। ਲੰਬੇ ਸਮੇਂ ਤੱਕ ਇਸ ਦਾ ਸੇਵਨ ਕਰਨ ਨਾਲ ਸਾਡੀ ਇਮਿਊਨਿਟੀ ਘੱਟ ਹੋ ਸਕਦੀ ਹੈ। ਇਸ ਕਾਰਨ ਸਾਡਾ ਸਰੀਰ ਬੀਮਾਰੀਆਂ ਨਾਲ ਲੜਨ ਦੀ ਸ਼ਕਤੀ ਗੁਆ ਸਕਦਾ ਹੈ।ਦਰਦ ਨਿਵਾਰਕ ਦਵਾਈਆਂ ਦਾ ਸੇਵਨ ਸਾਡੇ ਲੀਵਰ (Lever) ‘ਤੇ ਵੀ ਡੂੰਘਾ ਅਸਰ ਪਾਉਂਦਾ ਹੈ। ਜਦੋਂ ਅਸੀਂ ਲਗਾਤਾਰ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਦੇ ਰਹਿੰਦੇ ਹਾਂ ਤਾਂ ਜਿਗਰ ਵਿੱਚ ਇਨ੍ਹਾਂ ਦਵਾਈਆਂ ਵਿੱਚੋਂ ਜ਼ਹਿਰੀਲੇ ਪਦਾਰਥ ਇਕੱਠੇ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਨਾਲ ਜਿਗਰ ਨੂੰ ਨੁਕਸਾਨ ਹੁੰਦਾ ਹੈ। ਦਰਦ ਤੋਂ ਜਲਦੀ ਰਾਹਤ ਪਾਉਣ ਲਈ, ਲੋਕ ਦਰਦ ਨਿਵਾਰਕ ਦਾ ਸਰੀਰ ਵਿੱਚ ਟੀਕਾ (Injection) ਲਗਾਉਂਦੇ ਹਨ। ਅਜਿਹਾ ਕਰਨ ਨਾਲ ਦਵਾਈ ਸਿੱਧੀ ਤੁਹਾਡੇ ਖੂਨ ਵਿੱਚ ਚਲੀ ਜਾਂਦੀ ਹੈ, ਜਿਸਦਾ ਅਸਰ ਦਿਲ ‘ਤੇ ਪੈਂਦਾ ਹੈ। ਲੰਬੇ ਸਮੇਂ ਤੱਕ ਦਰਦ ਨਿਵਾਰਕ ਦਵਾਈਆਂ ਦਾ ਸੇਵਨ ਕਰਨ ਨਾਲ ਕਈ ਵਾਰ ਦਿਲ ਦੀਆਂ ਗੰਭੀਰ ਸਮੱਸਿਆਵਾਂ ਅਤੇ ਦਿਲ ਦੇ ਦੌਰੇ ਦੀ ਸੰਭਾਵਨਾ ਵੱਧ ਜਾਂਦੀ ਹੈ।
