go to login
post

Jasbeer Singh

(Chief Editor)

Punjab, Haryana & Himachal

ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਪਠਾਨਕੋਟ ਦੇ ਪੂਰੇ ਇਲਾਕੇ `ਚ ਬਣਿਆਂ ਡਰ ਦਾ ਮਾਹੌਲ

post-img

ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਪਠਾਨਕੋਟ ਦੇ ਪੂਰੇ ਇਲਾਕੇ `ਚ ਬਣਿਆਂ ਡਰ ਦਾ ਮਾਹੌਲ ਪਠਾਨਕੋਟ : ਜਦੋਂ ਤੋਂ ਕਠੂਆ ਦੇ ਬਿਲਾਵਰ ਤਹਿਸੀਲ ਖੇਤਰ ਵਿੱਚ ਅੱਤਵਾਦੀਆਂ ਨੇ ਫੌਜ ਦੇ ਵਾਹਨ `ਤੇ ਹਮਲਾ ਕਰਕੇ ਭਾਰਤੀ ਫੌਜ ਦੇ 5 ਜਵਾਨਾਂ ਨੂੰ ਸ਼ਹੀਦ ਕੀਤਾ ਹੈ। ਉਸ ਸਮੇਂ ਤੋਂ ਉਕਤ ਅੱਤਵਾਦੀਆਂ ਦੇ ਕਾਬੂ ਨਾ ਆਉਣ ਤੇ ਪੂਰੇ ਜੰਮੂ-ਕਸ਼ਮੀਰ ਦੇ ਨਾਲ ਲੱਗਦੇ ਪੰਜਾਬ `ਚ ਦਹਿਸ਼ਤ ਦਾ ਮਾਹੌਲ ਹੈ। ਮਾਮੂਨ ਦੇ ਨਾਲ ਲਗਦੇ ਪਿੰਡ ਫੰਗਤੋਲੀ `ਚ ਬੀਤੀ ਦੇਰ ਸ਼ਾਮ ਸੱਤ ਸ਼ੱਕੀ ਵਿਅਕਤੀਆਂ ਨੂੰ ਦੇਖ ਕੇ ਪੂਰੇ ਇਲਾਕੇ `ਚ ਡਰ ਦਾ ਮਾਹੌਲ ਬਣਿਆ ਹੋਇਆ ਹੈ, ਜਦਕਿ ਉਕਤ 7 ਸ਼ੱਕੀ ਵਿਅਕਤੀਆਂ ਦੀ ਸੂਚਨਾ ਮਿਲਣ `ਤੇ ਥਾਣਾ ਮਾਮੂਨ, ਸ਼ਾਹਪੁਰ ਕੰਢੀ ਪੁਲਿਸ ਸਟੇਸ਼ਨ, ਡੀ. ਐਸ. ਪੀ. ਸੁਮੇਰ ਸਿੰਘ ਅਤੇ ਹੋਰ ਕਮਾਂਡੋਜ਼ ਦੀ ਪਹੁੰਚ ਤੋਂ ਬਾਅਦ ਕਾਬਿੰਗ ਆਪ੍ਰੇਸ਼ਨ ਦੇ ਨਾਲ-ਨਾਲ ਸਰਚ ਆਪ੍ਰੇਸ਼ਨ ਸ਼ੁਰੂ ਕਰ ਦਿੱਤਾ ਹੈ, ਜਿਸ ਵਿੱਚ ਫੌਜ ਨੇ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਪਿੰਡ ਫੰਗਤੋਲੀ ਦੇ ਨਾਲ ਲੱਗਦੇ ਜੰਗਲ ਵਿਚ ਕਾਬਿੰਗ ਅਪਰੇਸ਼ਨ ਜੰਗੀ ਪੱਧਰ `ਤੇ ਸ਼ੁਰੂ ਕਰ ਦਿੱਤਾ ਹੈ। ਇੱਥੇ ਵਰਨਣਯੋਗ ਹੈ ਕਿ ਇਹ ਪੂਰਾ ਇਲਾਕਾ ਪਹਿਲਾਂ ਹੀ ਫੌਜ ਦੇ ਅਧੀਨ ਆਉਂਦਾ ਹੈ ਅਤੇ ਇਸ ਪੂਰੇ ਇਲਾਕੇ ਵਿੱਚ ਪਹਿਲਾਂ ਹੀ ਫੌਜ ਵੱਲੋਂ ਸੁਰੱਖਿਆ ਦੇ ਪ੍ਰਬੰਧ ਵਧਾ ਦਿੱਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਫੰਗਤੋਲੀ ਦੀ ਵਸਨੀਕ ਔਰਤ ਸੀਮਾ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਦੇ ਨਾਲ ਲੱਗਦੀ ਪਾਣੀ ਵਾਲੀ ਟੈਂਕੀ ਤੋਂ ਪਾਣੀ ਲੈਣ ਗਈ ਤਾਂ ਉੱਥੇ ਮੌਜੂਦ ਇੱਕ ਵਿਅਕਤੀ ਨੇ ਉਸ ਨੂੰ ਆਵਾਜ਼ ਮਾਰ ਕੇ ਪੀਣ ਵਾਲੇ ਪਾਣੀ ਦੀ ਮੰਗ ਕੀਤੀ, ਜਿਸ `ਤੇ ਔਰਤ ਜਦੋਂ ਉਕਤ ਸ਼ੱਕੀ ਵਿਅਕਤੀ ਨੂੰ ਪੀਣ ਵਾਲਾ ਪਾਣੀ ਦੇ ਰਹੀ ਸੀ ਤਾਂ ਉਸ ਦੇ ਨਾਲ ਤਿੰਨ ਹੋਰ ਵਿਅਕਤੀ ਆ ਗਏ ਅਤੇ ਤਿੰਨ ਹੋਰ ਵਿਅਕਤੀ ਜੰਗਲ ਦੇ ਨਾਲ ਲੱਗਦੇ ਇਕ ਅੰਬ ਦੇ ਦਰੱਖਤ ਹੇਠਾਂ ਰੁਕੇ, ਜਿਸ `ਤੇ ਉਕਤ ਚਾਰ ਵਿਅਕਤੀਆਂ ਨੇ ਪਾਣੀ ਪੀ ਕੇ ਉਸ ਕੋਲੋਂ ਪੀਣ ਵਾਲਾ ਪਾਣੀ ਲੈ ਕੇ ਤਿੰਨ ਵਿਅਕਤੀਆਂ ਨੂੰ ਵੀ ਪਿਲਾਇਆ ਅਤੇ ਉਨ੍ਹਾਂ ਦੇ ਪਰਿਵਾਰ ਅਤੇ ਇਲਾਕੇ ਬਾਰੇ ਜਾਣਕਾਰੀ ਲੈਣੀ ਸ਼ੁਰੂ ਕਰ ਦਿੱਤੀ।

Related Post