
ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ ਕੋਰੀਅਰ ਕੰਪਨੀ ਦੇ ਅਣਪਛਾਤੇ ਕਰਮਚਾਰੀ ਵਿਰੁੱਧ ਕੇਸ ਦਰਜ
- by Jasbeer Singh
- July 24, 2024

ਥਾਣਾ ਅਨਾਜ ਮੰਡੀ ਪੁਲਸ ਨੇ ਕੀਤਾ ਕੋਰੀਅਰ ਕੰਪਨੀ ਦੇ ਅਣਪਛਾਤੇ ਕਰਮਚਾਰੀ ਵਿਰੁੱਧ ਕੇਸ ਦਰਜ ਪਟਿਆਲਾ, 24 ਜੁਲਾਈ () : ਥਾਣਾ ਅਨਾਜ ਮੰਡੀ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਗੁਰਵਿੰਦਰ ਸਿੰਘ ਪੁੱਤਰ ਸਵਿੰਦਰ ਸਿੰਘ ਵਾਸੀ ਤੇਗ ਕਾਲੋਨੀ ਨੇੜੇ ਅਫ਼ਸਰ ਕਾਲੋਨੀ ਪਟਿਆਲਾ ਦੀ ਸਿ਼ਕਾਇਤ ਤੇ ਸੇਫ ਐਕਸਪ੍ਰੈਸ ਕੋਰੀਅਰ ਦੇ ਅਣਪਛਾਤੇ ਕਰਮਚਾਰੀ ਵਿਰੁੱਧ ਧਾਰਾ 316 (3), ਬੀ. ਐਨ. ਐਸ. ਤਹਿਤ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਸਿੰਘ ਗੰਨ ਹਾਊਸ ਸ਼ੇਰਾਂਵਾਲਾ ਗੇਟ ਪਟਿਆਲਾ ਦਾ ਮਾਲਕ ਹੈ ਨੇਸੇਫ ਐਕਸਪ੍ਰੈਸ ਕੋਰੀਅਰ ਰਾਹੀਂ ਪੰਜਾਬ ਗੰਨ ਹਾਊਸ ਡੇਰਾ ਬਾਬਾ ਨਾਨਕ ਗੁਰਦਾਸਪੁਰ ਵਿਖੇ ਅਸਲਾ ਪੈਕਿੰਗ ਕਰਵਾ ਕੇ ਭੇਜਿਆ ਸੀ ਤੇ ਜਦੋਂ ਉਸ ਵਲੋਂ ਭੇਜੇ ਪਾਰਸਲ ਗਾਹਕ ਨੂੰ ਮਿਲੇ ਤਾਂ ਖੋਲ੍ਹਕੇ ਦੇਖਣ ਤੇ32 ਬੋਰ ਪਿਸਟਲ ਨਹੀਂ ਸੀ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।