ਥਾਣਾ ਅਰਬਨ ਐਸਟੇਟ ਪੁਲਸ ਨੇ ਕੀਤਾ ਝਪੱਟਾ ਮਾਰਨ ਤੇ ਦੋਵਿਰੁੱਧ ਕੇਸ ਦਰਜ ਪਟਿਆਲਾ, 24 ਜੁਲਾਈ () : ਥਾਣਾ ਅਰਬਨ ਐਸਟੇਟ ਪਟਿਆਲਾ ਦੀ ਪੁਲਸ ਨੇ ਸਿ਼ਕਾਇਤਕਰਤਾ ਅੰਜਲੀ ਗੇਰਾ ਪੁੱਤਰੀ ਸੁਭਾਸ਼ ਚੰਦ ਵਾਸੀ ਅਰਬਨ ਐਸਟੇਟ ਪਟਿਆਲਾ ਦੀ ਸਿਕਾਇਤ ਤੇ ਧਾਰਾ 304 ਬੀ. ਐਨ. ਐਸ. ਤਹਿਤ ਦੋ ਅਣਪਛਾਤੇ ਵਿਅਕਤੀਆਂ ਤੇ ਕੇਸ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਈ ਸਿ਼ਕਾਇਤ ਵਿਚ ਸਿ਼ਕਾਇਤਕਰਤਾ ਅੰਜਲੀ ਗੇਰਾ ਨੇ ਦੱਸਿਆ ਕਿ 21 ਜੁਲਾਈ ਨੂੰ ਜਦੋਂ ਉਹ ਆਪਣੇ ਘਰ ਦੇ ਨਾਲ ਬਣੇ ਪਾਰਕ ਵਿਚ ਸੈਰ ਕਰਕੇ ਘਰ ਵਾਪਸ ਆ ਰਹੀ ਸੀ ਤਾਂ ਦੋ ਅਣਪਛਾਤੇ ਵਿਅਕਤੀ ਮੋਟਰਸਾਈਕਲ ਤੇ ਆਏ ਅਤੇ ਜਦੋਂ ਉਹ ਆਪਣੇ ਘਰ ਵਿਚ ਦਾਖਲ ਹੋਣ ਲੱਗੀ ਤਾਂ ਉਨ੍ਹਾ ਵਿਚੋਂ ਇਕ ਵਿਅਕਤੀ ਨੇ ਉਸਦੇ ਗਲ ਵਿਚ ਪਾਈ ਸੋਨੇ ਦੀ ਚੈਨੀ ਸੋਮੇਤ ਲੋਕੇਟ ਵੀ ਝਪੱਟਾਮਾਰ ਕੇ ਖੋਹਿ ਲਿਆ ਅਤੇ ਮੌਕੇ ਤੋਂ ਫਰਾਰ ਹੋ ਗਏ। ਪੁਲਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
