
ਗਵਾਲੀਅਰ ਵਿਚ ਮੌਤ ਦੇ ਘਾਟ ਉਤਰੇ ਲੋਕੇਂਦਰ ਦੀ ਕਾਤਲ ਘਰ ਦੀ ਹੀ ਨੂੰਹ ਅੰਜਲੀ
- by Jasbeer Singh
- September 23, 2024

ਗਵਾਲੀਅਰ ਵਿਚ ਮੌਤ ਦੇ ਘਾਟ ਉਤਰੇ ਲੋਕੇਂਦਰ ਦੀ ਕਾਤਲ ਘਰ ਦੀ ਹੀ ਨੂੰਹ ਅੰਜਲੀ ਗਵਾਲੀਅਰ : ਭਾਰਤ ਦੇਸ਼ ਦੇ ਸੂਬੇ ਗਵਾਲੀਅਰ ਤੋਂ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। 19 ਸਤੰਬਰ ਨੂੰ ਗਿਰਵਾਈ ਇਲਾਕੇ ਦੇ ਰਹਿਣ ਵਾਲੇ ਲੋਕੇਂਦਰ ਕੁਸ਼ਵਾਹਾ ਦੀ ਲਾਸ਼ ਘਰ ਦੇ ਅੰਦਰੋਂ ਮਿਲੀ ਸੀ। ਜਦੋਂ ਲੋਕੇਂਦਰ ਦੇ ਪਿਤਾ ਨੰਦਲਾਲ ਕਮਰੇ `ਚ ਪਹੁੰਚੇ ਤਾਂ ਉਨ੍ਹਾਂ ਦੀ ਨੂੰਹ ਅੰਜਲੀ ਘਰ `ਚ ਮੌਜੂਦ ਨਹੀਂ ਸੀ। ਆਪਣੇ ਪੁੱਤਰ ਨੂੰ ਮਰਿਆ ਦੇਖ ਕੇ ਪਿਤਾ ਨੇ ਪੁਲਸ ਨੂੰ ਸੂਚਨਾ ਦਿੱਤੀ। ਲੋਕੇਂਦਰ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਵੀ ਕਰ ਲਈਆਂ ਗਈਆਂ ਸਨ। ਫਿਰ ਅੰਤਿਮ ਸੰਸਕਾਰ `ਚ ਸ਼ਾਮਲ ਹੋਣ ਆਏ ਲੋਕਾਂ ਦੀਆਂ ਨਜ਼ਰਾਂ ਲੋਕੇਂਦਰ ਦੇ ਗਲੇ `ਤੇ ਪਈਆਂ। ਗਰਦਨ `ਤੇ ਝਰੀਟਾਂ ਦੇ ਨਿਸ਼ਾਨ ਸਨ। ਇਹ ਦੇਖ ਕੇ ਲੋਕਾਂ ਨੂੰ ਸ਼ੱਕ ਹੋਇਆ ਅਤੇ ਫਿਰ ਪੁਲਸ ਨੂੰ ਸੂਚਨਾ ਦਿੱਤੀ ਗਈ। ਸੂਚਨਾ ਮਿਲਣ `ਤੇ ਪੁਲਸ ਨੇ ਪਹੁੰਚ ਕੇ ਲੋਕੇਂਦਰ ਦੀ ਲਾਸ਼ ਦਾ ਪੋਸਟਮਾਰਟਮ ਕਰਵਾਇਆ। ਇਹ ਖੁਲਾਸਾ ਹੋਇਆ ਸੀ ਕਿ ਲੋਕੇਂਦਰ ਦੀ ਗਲਾ ਘੁੱਟ ਕੇ ਹੱਤਿਆ ਕੀਤੀ ਗਈ ਸੀ। ਲੋਕੇਂਦਰ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਉਸ ਦੀ ਪਤਨੀ ਅੰਜਲੀ ਕੁਸ਼ਵਾਹਾ ਅਤੇ ਉਸ ਦਾ ਚਚੇਰਾ ਭਰਾ ਬੇਟੂ ਘਰ ਵਿੱਚ ਮੌਜੂਦ ਸਨ। ਜਦੋਂ ਲੋਕੇਂਦਰ ਦੀ ਲਾਸ਼ ਮਿਲੀ ਤਾਂ ਦੋਵੇਂ ਘਰੋਂ ਗਾਇਬ ਸਨ। ਇਸ ਲਈ ਪੁਲਸ ਨੂੰ ਅੰਜਲੀ `ਤੇ ਪਹਿਲਾਂ ਹੀ ਸ਼ੱਕ ਸੀ। ਜਦੋਂ ਪੁਲਸ ਨੇ ਅੰਜਲੀ ਨੂੰ ਹਿਰਾਸਤ `ਚ ਲੈ ਕੇ ਪੁੱਛਗਿੱਛ ਕੀਤੀ ਤਾਂ ਅੰਜਲੀ ਨੇ ਆਪਣਾ ਗੁਨਾਹ ਕਬੂਲ ਕਰ ਲਿਆ।
Related Post
Popular News
Hot Categories
Subscribe To Our Newsletter
No spam, notifications only about new products, updates.