
ਪਿੰਡ ਉਲਾਣਾ ਦੀ ਅੰਜੂ ਸ਼ਰਮਾ (55) ਨੇ ਵੀ ਜ਼ਾਹਜ ਹਾਦਸੇ 'ਚ ਗਵਾਈ ਆਪਣੀ ਜਾਨ
- by Jasbeer Singh
- June 13, 2025

ਪਿੰਡ ਉਲਾਣਾ ਦੀ ਅੰਜੂ ਸ਼ਰਮਾ (55) ਨੇ ਵੀ ਜ਼ਾਹਜ ਹਾਦਸੇ 'ਚ ਗਵਾਈ ਆਪਣੀ ਜਾਨ - ਮ੍ਰਿਤਕ ਆਪਣੀ ਬੇਟੀ ਕੋਲ ਲੰਡਨ ਜਾਣ ਲਈ ਅਹਿਮਦਾਬਾਦ ਤੋਂ ਏਅਰਪੋਰਟ ਤੋਂ ਹੋਏ ਸੀ ਰਵਾਨਾ ਘਨੌਰ, 13 ਜੂਨ : ਬੀਤੇ ਦਿਨੀਂ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਏਅਰ ਇੰਡੀਆ ਦਾ ਬੀ 787 ਇੱਕ ਜਹਾਜ਼ ਲੰਡਨ ਜਾਣ ਲਈ 242 ਯਾਤਰੀਆਂ ਨਾਲ ਦੁਪਹਿਰ 1: 38 ਵਜੇ ਉਡਾਨ ਭਰੀ ਅਤੇ 5 ਮਿੰਟ ਬਾਅਦ ਹਾਦਸਾਗ੍ਰਸਤ ਹੋ ਗਿਆ। ਜਿਸ ਵਿੱਚ ਹੋਰ ਯਾਤਰੀਆਂ ਸਮੇਤ ਜ਼ਿਲ੍ਹਾ ਪਟਿਆਲਾ ਦੇ ਹਲਕਾ ਘਨੌਰ ਦੇ ਪਿੰਡ ਉਲਾਣਾ ਦੀ ਵਸਨੀਕ ਅੰਜੂ ਸ਼ਰਮਾ ਉਮਰ ਲਗਭਗ 55 ਸਾਲ ਜੋ ਕਿ ਅਹਿਮਦਾਬਾਦ ਤੋਂ ਲੰਡਨ ਵਿਚ ਰਹਿ ਰਹੀ ਆਪਣੀ ਵੱਡੀ ਬੇਟੀ ਕੋਲ ਜਾ ਰਹੀ ਸੀ। ਜਿਸ ਦੀ ਜਾਹਜ਼ ਹਾਦਸਾਗ੍ਰਸਤ ਹੋਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਅੰਜੂ ਸ਼ਰਮਾ ਲਗਭਗ 35-40 ਸਾਲ ਪਹਿਲਾਂ ਪਿੰਡ ਉਲਾਣਾ ਤੋਂ ਆਪਣੇ ਪਤੀ ਪਵਨ ਕੁਮਾਰ ਨਾਲ ਗੁਜਰਾਤ ਦੇ ਸ਼ਹਿਰ ਬੜੋਦਰਾ ਵਿਖੇ ਚਲੇ ਗਏ ਸਨ। ਜਦੋਂ ਕਿ ਮ੍ਰਿਤਕ ਅੰਜੂ ਸ਼ਰਮਾ ਦੇ ਪਤੀ ਪਵਨ ਕੁਮਾਰ ਦਾ ਵੀ ਪੰਜ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਮ੍ਰਿਤਕ ਕੋਲ ਦੋ ਬੇਟੀਆਂ ਹੀ ਸਨ, ਜੋ ਸ਼ਾਦੀਸ਼ੁਦਾ ਹਨ। ਇੱਕ ਬੇਟੀ ਬੜੋਦਰਾ ਹੀ ਰਹਿੰਦੀ ਹੈ ਅਤੇ ਇੱਕ ਵੱਡੀ ਬੇਟੀ ਲੰਡਨ ਵਿਚ ਰਹਿੰਦੀ ਹੈ। ਜਿਸ ਨੂੰ ਮਿਲਣ ਲਈ ਬੀਤੇ ਦੁਪਹਿਰ ਅਹਿਮਦਾਬਾਦ ਏਅਰਪੋਰਟ ਤੋਂ ਰਵਾਨਾ ਹੋਏ ਸਨ, ਜੋ ਕਿ ਰਾਸਤੇ ਵਿਚ ਹੀ ਆਪਣੀ ਜਾਨ ਗੁਆ ਬੈਠੇ। ਦੱਸਣਯੋਗ ਮੁਤਾਬਿਕ ਮ੍ਰਿਤਕ ਅੰਜੂ ਸ਼ਰਮਾ ਆਪਣੀ ਦੋਹਤੀ ਦੀ ਦੇਖਭਾਲ ਲਈ ਲੰਡਨ ਜਾ ਰਹੇ ਸਨ। ਜੋ ਛੋਟੀ ਬੱਚੀ ਨੂੰ ਵੀ ਆਪਣੀ ਨਾਨੀ ਦਾ ਪਿਆਰ ਨਸੀਬ ਨਹੀਂ ਹੋ ਸਕਿਆ। ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਮ੍ਰਿਤਕ ਅੰਜੂ ਸ਼ਰਮਾ ਕੋਲ ਸਿਰਫ ਦੋ ਬੇਟੀਆਂ ਹੀ ਸਨ, ਉਨ੍ਹਾਂ ਕੋਲ ਕੋਈ ਪੁੱਤਰ ਨਹੀਂ ਸੀ। ਜਿਸ ਤੇ ਉਨ੍ਹਾਂ ਇਸ ਦਿਲ ਕੰਬਾਉਂ ਘਟਨਾ ਤੇ ਦਿੱਖ ਜ਼ਾਹਿਰ ਕੀਤਾ। ਉਨ੍ਹਾਂ ਦੱਸਿਆ ਕਿ ਅੱਜ ਪਿੰਡ ਉਲਾਣਾ ਤੋਂ ਪਰਿਵਾਰਿਕ ਮੈਂਬਰ ਗੁਜਰਾਤ ਦੇ ਸ਼ਹਿਰ ਬੜੋਦਰਾ ਲਈ ਰਵਾਨਾ ਹੋਏ ਹਨ, ਜਿਨ੍ਹਾਂ ਦਾ ਉਥੇ ਜਾ ਕੇ ਸੰਸਕਾਰ ਕੀਤਾ ਜਾਵੇਗਾ।