ਪਾਇਨੀਅਰ ਕਾਨਵੈਂਟ ਸਕੂਲ ਵਿਖੇ ਸਾਲਾਨਾ ਪਾਇਨੀਅਰ ਮਿਨੀ ਓਲੰਪਿਕਸ 2025 ਮਨਾਇਆ ਗਿਆ
- by Jasbeer Singh
- October 29, 2025
ਪਾਇਨੀਅਰ ਕਾਨਵੈਂਟ ਸਕੂਲ ਵਿਖੇ ਸਾਲਾਨਾ ਪਾਇਨੀਅਰ ਮਿਨੀ ਓਲੰਪਿਕਸ 2025 ਮਨਾਇਆ ਗਿਆ ਮਾਲੇਰਕੋਟਲਾ, 29 ਅਕਤੂਬਰ 2025 : ਪਾਇਨੀਅਰ ਕਾਨਵੈਂਟ ਸਕੂਲ, ਗੱਜਣ ਮਾਜਰਾ ‘ਚ ਮਨਾਇਆ ਗਿਆ “ਸਾਲਾਨਾ ਪਾਇਨੀਅਰ ਮਿਨੀ ਓਲੰਪਿਕਸ 2025” ਸਿੱਖਿਆ ਨਾਲ-ਨਾਲ ਖੇਡਾਂ ਵਿੱਚ ਵੀ ਅਗੇ ਪਾਇਨੀਅਰ ਦੇ ਸੂਰਮੇ! ਗੱਜਣ ਮਾਜਰਾ ਵਿਖੇ ਸਥਿਤ ਪਾਇਨੀਅਰ ਕਾਨਵੈਂਟ ਸਕੂਲ ਵਿੱਚ ਬੀਤੇ ਦਿਨ ਸ਼ਨੀਵਾਰ ਨੂੰ ਬੜੀ ਧੂਮਧਾਮ ਨਾਲ “ਸਾਲਾਨਾ ਪਾਇਨੀਅਰ ਮਿਨੀ ਓਲੰਪਿਕਸ 2025” ਮਨਾਇਆ ਗਿਆ। ਇਸ ਖੇਡ ਮੇਲੇ ਦਾ ਆਯੋਜਨ ਵਿਭਾਗ ਅਧੀਨ ਆਯੋਜਿਤ ਕੀਤਾ ਗਿਆ, ਜਿਸ ਵਿੱਚ ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ (ਲੜਕੇ ਅਤੇ ਲੜਕੀਆਂ) ਨੇ ਬੜੇ ਉਤਸ਼ਾਹ ਨਾਲ ਹਿੱਸਾ ਲਿਆ। ਇਸ ਮੌਕੇ ਵਿਦਿਆਰਥੀਆਂ ਨੇ ਰੇਸ, ਰੀਲੇ ਰੇਸ, ਲਾਂਗ ਜੰਪ, ਸ਼ਾਟ ਪੁੱਟ, ਡਿਸਕਸ ਥਰੋ ਆਦਿ ਖੇਡਾਂ ਵਿੱਚ ਆਪਣਾ ਸਰਵੋਤਮ ਪ੍ਰਦਰਸ਼ਨ ਕਰਕੇ ਸਭ ਦਾ ਦਿਲ ਜਿੱਤ ਲਿਆ ।ਹਰ ਇਕ ਖਿਡਾਰੀ ਨੇ ਆਪਣੇ ਜੋਸ਼ ਤੇ ਜਜ਼ਬੇ ਨਾਲ ਖੇਡਾਂ ਵਿੱਚ ਹਿੱਸਾ ਲੈਂਦਿਆਂ “ਖੇਡੋ ਤੇ ਸਿੱਖੋ” ਦਾ ਸੁਨੇਹਾ ਦਿੱਤਾ। ਸਕੂਲ ਦੇ ਪ੍ਰਿੰਸੀਪਲ ਡਾ. ਪਰਮਿੰਦਰ ਕੌਰ ਮੰਡੇਰ ਜੀ ਨੇ ਸਮਾਪਤੀ ਸਮਾਗਮ ਦੌਰਾਨ ਸਭ ਵਿਦਿਆਰਥੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਸਭ ਤੋਂ ਵਧੀਆ ਖਿਡਾਰੀਆਂ ਨੂੰ “ਅਵਾਰਡ ਆਫ ਆਨਰ” ਨਾਲ ਸਨਮਾਨਿਤ ਕੀਤਾ।ਉਨ੍ਹਾਂ ਨੇ ਕਿਹਾ ਕਿ “ਪਾਇਨੀਅਰ ਸਕੂਲ ਸਿਰਫ ਸਿੱਖਿਆ ਹੀ ਨਹੀਂ ਦਿੰਦਾ, ਸਗੋਂ ਵਿਦਿਆਰਥੀਆਂ ਦੀਆਂ ਸਮੂਹਿਕ ਯੋਗਤਾ ਨੂੰ ਨਿਖਾਰ ਕੇ ਉਨ੍ਹਾਂ ਨੂੰ ਗਲੋਬਲ ਪੱਧਰ ਦਾ ਲੀਡਰ ਬਣਾਉਂਦਾ ਹੈ।” ਬੈਸਟ ਐਥਲੀਟ ਚੁਣੇ ਗਏ : ਬਲਜੋਤ ਕੌਰ (ਕਲਾਸ 7ਵੀਂ ਪਿਤਾ ਜੀ: ਸ.ਵਰਿੰਦਰ ਸਿੰਘ, ਪਿੰਡ ਸਿਰਥਾਲਾ) ਹਰਸਿਮਰਨ ਸਿੰਘ (ਕਲਾਸ 8ਵੀਂ, ਪਿਤਾ ਜੀ: ਸ. ਜਗਦੇਵ ਸਿੰਘ, ਪਿੰਡ ਮੰਨਵੀ) ਜਸਕਰਨ ਸਿੰਘ (ਕਲਾਸ 8ਵੀਂ, ਪਿਤਾ ਜੀ: ਸ.ਬਲਵਿੰਦਰ ਸਿੰਘ, ਪਿੰਡ ਲਸੋਈ) ਇਸ ਮੌਕੇ ਮੈਡਮ ਗੁਰਵਿੰਦਰ, ਸਕੂਲ ਦੇ ਡੀ. ਪੀ. ਸਟਾਫ ਤੇ ਕਲਾਸ ਇੰਚਾਰਜ ਅਧਿਆਪਕ ਸਹਿਬਾਨ ਵੀ ਹਾਜ਼ਰ ਸਨ, ਜਿਨ੍ਹਾਂ ਨੇ ਖਿਡਾਰੀਆਂ ਦਾ ਹੌਸਲਾ ਵਧਾਇਆ।ਇਹ ਸਮਾਗਮ ਸਕੂਲ ਦੇ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਤੇ ਸਰੀਰਕ ਵਿਕਾਸ ਦਾ ਪ੍ਰਤੀਕ ਬਣਿਆ। ਪਾਇਨੀਅਰ ਕਾਨਵੈਂਟ ਸਕੂਲ ਹਮੇਸ਼ਾ ਇਹ ਯਕੀਨੀ ਬਣਾਉਂਦਾ ਹੈ ਕਿ ਹਰ ਵਿਦਿਆਰਥੀ ਨਾ ਕੇਵਲ ਅਕਾਦਮਿਕ ਤੌਰ ਤੇ ਸ਼ਾਨਦਾਰ ਹੋਵੇ, ਸਗੋਂ ਜੀਵਨ ਦੇ ਹਰ ਖੇਤਰ ਵਿੱਚ ਕਾਮਯਾਬੀ ਹਾਸਲ ਕਰੇ।

