post

Admin

(Chief Editor)

Business

ਐੱਪਲ ਨੋਇਡਾ `ਚ ਖੋਲ੍ਹੇਗਾ ਆਪਣਾ 5ਵਾਂ ਭਾਰਤੀ ਸਟੋਰ

post-img

ਐੱਪਲ ਨੋਇਡਾ `ਚ ਖੋਲ੍ਹੇਗਾ ਆਪਣਾ 5ਵਾਂ ਭਾਰਤੀ ਸਟੋਰ ਨਵੀਂ ਦਿੱਲੀ, 29 ਨਵੰਬਰ 2025 : ਐੱਪਲ ਨੇ ਭਾਰਤ `ਚ ਆਪਣਾ 5ਵਾਂ ਸਟੋਰ ਨੋਇਡਾ `ਚ ਖੋਲ੍ਹਣ ਦੀ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ । ਕੰਪਨੀ ਦੇ ਬਿਆਨ ਅਨੁਸਾਰ ਡੀ. ਐੱਲ. ਐੱਫ. ਮਾਲ (ਆਫ ਇੰਡੀਆ ਵਿਚ ਸਥਿਤ ਐੱਪਲ ਦੇ ਨੋਇਡਾ ਸਟੋਰ ਦਾ ਉਦਘਾਟਨ 11 ਦਸੰਬਰ ਨੂੰ ਕੀਤਾ ਜਾਵੇਗਾ । ਇਸ ਵਿਚ ਕਿਹਾ ਗਿਆ ਹੈ ਇਹ ਦੇਸ਼ ਵਿਚ ਐੱਪਲ ਦੇ ਪ੍ਰਚੂਨ ਵਿਸਤਾਰ ਵਿਚ ਇਕ ਹੋਰ ਪ੍ਰਾਪਤੀ ਹੈ, ਜੋ ਨੋਇਡਾ ਵਿਚ ਗਾਹਕਾਂ ਨੂੰ ਐੱਪਲ ਉਤਪਾਦਾਂ ਨੂੰ ਜਾਣਨ ਤੇ ਖਰੀਦਣ ਦੇ ਦੋ ਨਵੇਂ ਤਰੀਕੇ ਮੁਹੱਈਆ ਕਰਵਾਉਂਦਾ ਹੈ । ਇਸ ਦੇ ਨਾਲ ਹੀ ਇਹ ਐੱਪਲ ਦੀ ਅਸਾਧਾਰਨ ਸੇਵਾ ਦਾ ਨਿੱਜੀ ਤੌਰ `ਤੇ ਤਜਰਬਾ ਲੈਣ ਦਾ ਮੌਕਾ ਵੀ ਦਿੰਦਾ ਹੈ।

Related Post

Instagram