post

Admin

(Chief Editor)

Business

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ

post-img

ਸੋਨੇ ਦੀਆਂ ਕੀਮਤਾਂ ਕਦੇ ਵੀ ਵਧ ਸਕਦੀਆਂ ਹਨ : ਜੇਪੀਮੋਰਗਨ ਨਵੀਂ ਦਿੱਲੀ, 22 ਜੂਨ 2026 : ਅਮਰੀਕਾ-ਇਜ਼ਰਾਇਨ ਈਰਾਨ ਜੰਗ ਦੇ ਖਤਮ ਹੋਣ ਦੇ ਚਲਦਿਆਂ ਹਾਲੇ ਤੱਕ ਸੋਨੇ ਦੀਆਂ ਕੀਮਤਾਂ ਵਿਚ ਗਿਰਾਵਟ ਹੈ ਪਰ ਇਹ ਕੀਮਤਾਂ ਵਧ ਸਕਦੀਆਂ ਹਨ । ਕੀ ਆਖਿਆ ਹੈ ਨਿਵੇਸ਼ ਸੰਸਥਾ ਜੇਪੀਮੋਰਗਨ ਨੇ ੋਸੋਨੇ ਦੀ ਕੀਮਤ ਵਿਚ ਚੱਲ ਰਹੀ ਗਿਰਾਵਟ ਦੇ ਚਲਦਿਆਂ ਆਉਣ ਵਾਲੇ ਸਮੇਂ ਵਿਚ ਇਹੋ ਡਿੱਗੀਆਂ ਹੋਈਆਂ ਕੀਮਤਾਂ ਮੰਨੀ ਪ੍ਰਮੰਨੀ ਨਿਵੇਸ਼ ਸੰਸਥਾ ਜੇਪੀਮੋਰਗਨ ਮੁਤਾਬਕ 40 ਫੀਸਦੀ ਤੱਕ ਵਧ ਸਕਦੀਆਂ ਹਨ । ਦੱਸਣਯੋਗ ਹੈ ਕਿ ਜੇਕਰ ਤੁਸੀਂ ਸੋਨਾ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਇਸ ਲਈ ਇਹ ਸਹੀ ਸਮਾਂ ਹੈ । ਅੰਤਰਰਾਸ਼ਟਰੀ ਬਾਜ਼ਾਰ ਵਿਚ ਦਬਾਅ ਕਾਰਨ ਮੌਜੂਦਾ ਸਮੇਂ ਵਿਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਘਟ ਰਹੀਆਂ ਹਨ । ਕੀ ਅੰਦਾਜ਼ਾ ਲਗਾਇਆ ਹੈ ਜੇਪੀਮੋਰਗਨ ਨੇ ਦੁਨੀਆ ਦੀ ਮੰਨੀ ਪ੍ਰਮੰਨੀ ਨਿਵੇਸ਼ ਸੰਸਥਾ ਜੇਪੀਮੋਰਗਨ ਨੇ ਹਾਲ ਹੀ ਵਿਚ ਅੰਦਾਜ਼ਾ ਲਗਾਇਆ ਹੈ ਕਿ ਪੱਛਮੀ ਏਸ਼ੀਆ ਦੀ ਜੰਗ ਨੇ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ `ਤੇ ਕਾਫ਼ੀ ਦਬਾਅ ਪਾਇਆ ਹੈ, ਜਿਸ ਕਾਰਨ ਉਨ੍ਹਾਂ ਵਿਚ ਗਿਰਾਵਟ ਆਈ ਹੈ । ਹਾਲਾਂਕਿ ਹੁਣ ਜਦੋਂ ਜੰਗ ਖਤਮ ਹੋ ਗਈ ਹੈ ਤਾਂ ਕੀਮਤਾਂ ਦੁਬਾਰਾ ਵਧਣ ਦੀ ਸੰਭਾਵਨਾ ਹੈ । ਜੇਪੀਮੋਰਗਨ ਦਾ ਅੰਦਾਜ਼ਾ ਹੈ ਕਿ ਆਉਣ ਵਾਲੇ ਛੇ ਮਹੀਨਿਆਂ ਵਿਚ ਸੋਨੇ ਦੀਆਂ ਕੀਮਤਾਂ ਲਗਭਗ 40% ਤੱਕ ਵਧ ਸਕਦੀਆਂ ਹਨ। ਜੇਕਰ ਇਹ ਅੰਦਾਜ਼ਾ ਸਹੀ ਸਾਬਤ ਹੁੰਦਾ ਹੈ, ਤਾਂ ਭਾਰਤੀ ਬੁਲੀਅਨ ਮਾਰਕੀਟ ਵਿਚ ਸੋਨੇ ਦੀਆਂ ਕੀਮਤਾਂ ਦਾ ਨਵਾਂ ਰਿਕਾਰਡ ਬਣਨ ਦੀ ਸੰਭਾਵਨਾ ਹੈ । ਜੇਪੀਮੋਰਗਨ ਦੇ ਅੰਦਾਜ਼ੇ ਮੁਤਾਬਕ ਸਾਲ ਦੇ ਅਖੀਰ ਤੱਕ ਸੋਨੇ ਦੀ ਔਸਤ ਕੀਮਤ ਕਿੰਨੀ ਹੋ ਸਕਦੀ ਹੈ ਨਿਵੇਸ਼ ਸੰਸਥਾ ਜੇਪੀਮੋਰਗਨ ਨੇ ਆਪਣੀ ਤਾਜ਼ਾ ਰਿਪੋਰਟ ਵਿਚ ਅੰਦਾਜ਼ਾ ਲਗਾਇਆ ਹੈ ਕਿ ਇਸ ਸਾਲ ਦੇ ਅੰਤ ਤੱਕ ਦੁਨੀਆ ਭਰ ਵਿਚ ਸੋਨੇ ਦੀ ਔਸਤ ਕੀਮਤ $6,000 ਪ੍ਰਤੀ ਔਂਸ ਤੱਕ ਪਹੁੰਚ ਸਕਦੀ ਹੈ। ਇਸ ਤੋਂ ਇਲਾਵਾ, 2027 ਦੇ ਅੰਤ ਤੱਕ ਇਹ ਕੀਮਤ ਵਧ ਕੇ ਲਗਭਗ $6,300 ਪ੍ਰਤੀ ਔਂਸ ਹੋ ਸਕਦੀ ਹੈ। ਇਹ ਮੌਜੂਦਾ ਪੱਧਰਾਂ ਤੋਂ ਲਗਭਗ 40 ਫੀਸਦੀ ਦੀ ਸੰਭਾਵਿਤ ਵਾਧੇ ਨੂੰ ਦਰਸਾਉਂਦਾ ਹੈ। ਜੇਕਰ ਕੀਮਤਾਂ ਇਸ ਅੰਕੜੇ ਨੂੰ ਪਾਰ ਕਰ ਜਾਂਦੀਆਂ ਹਨ, ਤਾਂ ਇਹ ਨਵਾਂ ਰਿਕਾਰਡ ਹੋਵੇਗਾ । ਸੋਨੇ ਤੇ ਸਭ ਤੋਂ ਵੱਡਾ ਪ੍ਰਭਾਵ ਈਰਾਗ ਜੰਗ ਅਤੇ ਉਸ ਨਾਲ ਸਬੰਧਤ ਤਣਾਅ ਰਿਹਾ ਜੇਪੀਮੋਰਗਨ ਨੇ ਆਪਣੀ ਰਿਪੋਰਟ ਵਿਚ ਕਿਹਾ ਕਿ 2026 ਵਿਚ ਸੋਨੇ `ਤੇ ਸਭ ਤੋਂ ਵੱਡਾ ਪ੍ਰਭਾਵ ਈਰਾਨ ਜੰਗ ਅਤੇ ਉਸ ਨਾਲ ਸਬੰਧਤ ਤਣਾਅ ਦਾ ਰਿਹਾ। ਫਰਵਰੀ ਦੇ ਅੰਤ ਤੋਂ ਸੋਨੇ ਦੀਆਂ ਕੀਮਤਾਂ 20% ਤੋਂ ਵੱਧ ਡਿੱਗ ਚੁੱਕੀਆਂ ਹਨ। ਅਮਰੀਕਾ ਅਤੇ ਇਜ਼ਰਾਈਲ ਵਿਚਕਾਰ ਹੋਈ ਜੰਗ ਕਾਰਨ ਕੱਚੇ ਤੇਲ ਦੀਆਂ ਕੀਮਤਾਂ ਇੱਕੋ ਵਾਰ ਵੱਧ ਗਈਆਂ। ਡਾਲਰ ਦੀ ਮਜ਼ਬੂਤੀ ਨੇ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਨੂੰ ਪ੍ਰਭਾਵਿਤ ਕੀਤਾ।

Related Post

Instagram