
ਐਲੀਟ ਲਾਨ ਟੈਂਨਿਸ ਅਕੇਡਮੀ ਅਰਬਨ ਅਸਟੇਟ ਵਲੋਂ ਦੋ ਰੋਜਾ ਓਪਨ ਮੁਕਾਬਲਾ ਕਰਵਾਇਆ
- by Jasbeer Singh
- April 29, 2025

ਐਲੀਟ ਲਾਨ ਟੈਂਨਿਸ ਅਕੇਡਮੀ ਅਰਬਨ ਅਸਟੇਟ ਵਲੋਂ ਦੋ ਰੋਜਾ ਓਪਨ ਮੁਕਾਬਲਾ ਕਰਵਾਇਆ ਪਟਿਆਲਾ : 29 ਅਪ੍ਰੈਲ 2025 : ਐਲਿਟ ਲਾਨ ਟੈਂਨਿਸ ਅਕੇਡਮੀ ਦੇ ਕੋਚ ਗੁਰਬਾਜ ਵਲੋਂ ਦੋ ਦਿਨ ਦਾ ਓਪਨ ਮੁਕਾਬਲਾ ਫੇਸ -3 ਦੇ ਗਰਾਉਂਡ ਵਿਚ ਕਰਵਾਇਆ ਗਿਆ l ਪੰਜਾਬ ਸਰਕਾਰ ਵਲੋਂ ਖਿਡਾਰੀਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣਗੀਆਂ l ਸਾਰੇ ਵਿਦਿਆਰਥੀਆਂ ਨੂੰ ਤੰਦਰੁਸਤ ਬਣਾਉਣ ਲਈ, ਉਹਨਾਂ ਦੀ ਖੇਡਾਂ ਵਿਚ ਰੁਚੀ ਦਾ ਵਿਕਾਸ ਕੀਤਾ ਜਾਵੇਗਾ l ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਮੁੱਖ ਮਾਹਿਮਾਨ ਵਜੋਂ ਪਹੁੰਚੇ ਐਮ ਐਲ ਏ ਗੁਰਲਾਲ ਘਨੌਰ ਵਲੋਂ ਕੀਤਾ ਗਿਆ l ਅਕੇਡਮੀ ਦੇ ਖੇਡ ਇੰਚਾਰਜ ਲਵਲੀਨ ਸੈਣੀ ਵਲੋਂ ਖਿਡਾਰੀਆਂ ਨੂੰ ਦਸਿਆ ਗਿਆ ਕਿ ਖੇਡਾਂ ਸਾਡੇ ਸਰੀਰਕ ਵਿਕਾਸ ਦੇ ਨਾਲ ਨਾਲ ਮਾਨਸਿਕ ਵਿਕਾਸ ਵੀ ਕਰਦੀਆਂ ਹਨ l ਇਸ ਮੌਕੇ ਅਕੇਡਮੀ ਦੇ ਸੈਕਟਰੀ ਮਨਮੋਹਨ ਅਰੋੜਾ ਵਲੋਂ ਇਕੱਤਰ ਹੋਏ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਖੇਡਾਂ ਵਿਚ ਹਿੱਸਾ ਜਰੂਰ ਦਿਵਾਓ l ਵੱਖ ਵੱਖ ਸਕੂਲਾਂ / ਕਾਲਜਾਂ ਤੋਂ ਪਹੁੰਚੇ ਖਿਡਾਰੀਆਂ ਨੇ ਦੋ ਰੋਜ਼ਾ ਓਪਨ ਟੂਰਨਾਮੈਂਟ ਦਾ ਪੂਰਾ ਅਨੰਦ ਲਿਆ l ਇਸ ਮੌਕੇ ਅੰਡਰ-10 ਵਿੱਚੋ ਤਰੁਸ ਨੇ ਪਹਿਲਾਂ ਸਥਾਨ ਅਤੇ ਸਤਪ੍ਰੀਤ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ l ਅੰਡਰ- 12 ਵਿੱਚੋ ਅਜਿਤੇਸ਼ਵੀਰ ਸਿੰਘ ਪਹਿਲੇ ਸਥਾਨ ਅਤੇ ਕੁਵਰਜੀਤ ਸਿੰਘ ਦੂਜੇ ਸਥਾਨ ਤੇ ਰਿਹਾ l ਅੰਡਰ-14 ਵਿੱਚੋ ਅਮਨਿੰਦਰ ਸਿੰਘ ਨੇ ਪਹਿਲਾਂ ਸਥਾਨ ਅਤੇ ਅਜਿਤੇਸ਼ਵੀਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ l ਅੰਡਰ 16 ਵਿੱਚੋ ਅਮਨਿੰਦਰ ਸਿੰਘ ਪਹਿਲੇ ਸਥਾਨ ਤੇ ਅਤੇ ਬਵਿਆਮ ਦੂਜੇ ਸਥਾਨ ਤੇ ਰਿਹਾ l ਅੰਡਰ-19 ਵਿੱਚੋ ਰਾਸ਼ਾ ਧਾਲੀਵਾਲ ਪਹਿਲੇ ਸਥਾਨ ਤੇ ਰਹੀ ਜਦੋ ਕਿ ਜਪਨਮ ਕੌਰ ਦੂਜੇ ਸਥਾਨ te ਰਹੀ l ਮੁੰਡਿਆਂ ਦੇ ਡਬਲ਼ ਮੁਕਾਬਲੇ ਵਿਚ ਸੁੱਖਵਿੰਦਰ ਸਿੰਘ ਅਤੇ ਤਨਵੀਰ ਸਿੰਘ ਪਹਿਲੇ ਸਥਾਨ ਤੇ ਰਹੇ, ਜਦੋ ਕਿ ਪ੍ਰਬਸਿਫ਼ਤ ਸਿੰਘ ਅਤੇ ਸਹਿਜਪ੍ਰੀਤ ਸਿੰਘ ਦੂਜੇ ਸਥਾਨ ਤੇ ਰਹੇ l ਇਸ ਮੌਕੇ ਸਟੇਟ ਐਵਾਰਡੀ ਅਧਿਆਪਕ ਲਖਵਿੰਦਰ ਸਿੰਘ ਨੇ ਸਾਰੇ ਖਿਡਾਰੀਆਂ ਨੂੰ ਪੋਸ਼ਟਿਕ ਭੋਜਨ ਲਈ ਵੀ ਪ੍ਰੇਰਿਤ ਕੀਤਾ l ਕੋਚ ਏਕਮ ਸਿੰਘ, ਕੋਚ ਜਤਿੰਦਰ ਉਚੇਚੇ ਤੌਰ ਤੇ ਪਹੁੰਚੇ
Related Post
Popular News
Hot Categories
Subscribe To Our Newsletter
No spam, notifications only about new products, updates.