post

Jasbeer Singh

(Chief Editor)

Latest update

ਏਸ਼ਿਆਈ ਜੂਨੀਅਰ ਸਕੁਐਸ਼: 11 ਮੈਂਬਰੀ ਭਾਰਤੀ ਟੀਮ ਦੀ ਚੋਣ

post-img

ਭਾਰਤ ਦੀ 11 ਮੈਂਬਰੀ ਟੀਮ ਇਸਲਾਮਾਬਾਦ ਵਿੱਚ ਮੰਗਲਵਾਰ ਤੋਂ ਸ਼ੁਰੂ ਹੋ ਰਹੀ 31ਵੀਂ ਏਸ਼ਿਆਈ ਜੂਨੀਅਰ ਵਿਅਕਤੀਗਤ ਸਕੁਐਸ਼ ਚੈਂਪੀਅਨਸ਼ਿਪ ਵਿੱਚ ਚੁਣੌਤੀ ਪੇਸ਼ ਕਰੇਗੀ। ਪੰਜ ਰੋਜ਼ਾ ਮੁਕਾਬਲੇ ਵਿੱਚ ਨੌਂ ਖਿਡਾਰੀਆਂ ਨੂੰ ਆਪੋ-ਆਪਣੇ ਉਮਰ ਵਰਗ ਵਿੱਚ ਸਿਖਰਲੇ 10 ’ਚ ਦਰਜਾ ਦਿੱਤਾ ਗਿਆ ਹੈ। ਸ਼ਿਵੇਨ ਅਗਰਵਾਲ ਅਤੇ ਆਦਿਯਾ ਬੁਧਿਆ ਨੂੰ ਕ੍ਰਮਵਾਰ ਲੜਕਿਆਂ ਦੇ ਅੰਡਰ-15 ਅਤੇ ਲੜਕੀਆਂ ਦੇ ਅੰਡਰ-13 ਵਿੱਚ ਦੂਜਾ ਦਰਜਾ ਮਿਲਿਆ ਹੈ। ਭਾਰਤੀ ਟੀਮ ਵਿੱਚ ਲੜਕਿਆਂ ਦੇ ਅੰਡਰ-17 ’ਚ ਯੁਸ਼ਾ ਨਫੀਸ, ਅੰਡਰ-15 ’ਚ ਸ਼ਿਵਮ ਅਗਰਵਾਲ, ਲੋਕੇਸ਼ ਸੁਬਰਾਮਨੀ, ਅੰਡਰ-13 ’ਚ ਧਰੁਵ ਬੋਪੰਨਾ ਅਤੇ ਮਹਿਲਾਵਾਂ ਦੇ ਅੰਡਰ-19 ਉਮਰ ਵਰਗ ’ਚ ਨਿਰੂਪਮਾ ਦੂਬੇ, ਸ਼ਮੀਨਾ ਰਿਆਜ਼, ਅੰਡਰ-17 ’ਚ ਉੱਨਤੀ ਤ੍ਰਿਪਾਠੀ, ਅੰਡਰ-15 ’ਚ ਅਨਿਕਾ ਦੂਬੇ, ਦਿਵਾ ਸ਼ਾਹ, ਅੰਡਰ-13 ’ਚ ਆਦਿਯਾ ਬੁਧਿਆ ਅਤੇ ਗੌਸਿਕਾ ਐੱਮ ਸ਼ਾਮਲ ਹਨ।

Related Post