post

Jasbeer Singh

(Chief Editor)

National

ਅਸਾਮ: ਹੜ੍ਹ ਕਾਰਨ 10 ਜ਼ਿਲ੍ਹਿਆਂ ’ਚ ਛੇ ਲੱਖ ਤੋਂ ਵੱਧ ਲੋਕ ਪ੍ਰਭਾਵਿਤ

post-img

ਅਸਾਮ ਵਿੱਚ ਹੜ੍ਹਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ ਹੈ ਅਤੇ 10 ਜ਼ਿਲ੍ਹਿਆਂ ਵਿੱਚ ਛੇ ਲੱਖ ਤੋਂ ਵੱਧ ਲੋਕ ਅਜੇ ਵੀ ਪ੍ਰਭਾਵਿਤ ਹਨ। ਅਧਿਕਾਰੀਆਂ ਨੇ ਦੱਸਿਆ ਕਿ 28 ਮਈ ਤੋਂ ਹੁਣ ਤੱਕ ਹੜ੍ਹਾਂ ਅਤੇ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 15 ਹੋ ਚੁੱਕੀ ਹੈ। ਅਧਿਕਾਰੀਆਂ ਮੁਤਾਬਕ ਸੂਬੇ ਦੇ ਵੱਖ-ਵੱਖ ਇਲਾਕਿਆਂ ਵਿੱਚ ਭਾਰੀ ਮੀਂਹ ਕਾਰਨ ਨਦੀਆਂ ਵਿੱਚ ਪਾਣੀ ਦਾ ਪੱਧਰ ਵਧ ਗਿਆ ਹੈ, ਜਿਸ ਨਾਲ ਕਈ ਖੇਤਰਾਂ ਵਿੱਚ ਪ੍ਰਭਾਵਿਤ ਹੋਏ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਲਿਜਾਇਆ ਗਿਆ। ਕੋਪਿਲੀ, ਬਰਾਕ ਅਤੇ ਕੁਸ਼ਿਆਰਾ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਹੜ੍ਹ ਕਾਰਨ ਹੈਲਾਕਾਂਡੀ ਹੋਜਾਈ, ਮੋਰੀਗਾਓਂ, ਕਰੀਮਗੰਜ, ਨਾਗਾਓਂ, ਕਛਾਰ, ਡਿਬਰੂਗੜ੍ਹ, ਗੋਲਾਘਾਟ, ਕਾਰਬੀ ਆਂਗਲੌਂਗ ਪੱਛਮੀ ਅਤੇ ਦੀਮਾ ਹਸਾਓ ਜ਼ਿਲ੍ਹਿਆਂ ਵਿੱਚ ਕੁੱਲ 6,01,642 ਲੋਕ ਪ੍ਰਭਾਵਿਤ ਹੋਏ ਹਨ।

Related Post